ਇਸ਼ਕ love in punjabi language in 2023
ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਇੱਕ ਇਹੋ ਜਿਹੀ ਮੰਨੀ ਹੋਈ ਕਵਿਤਰੀ ਹੈ ਜਿਸ ਨੇ ਹਰ ਪੱਖ ਦੇ ਉੱਪਰ ਆਪਣਾ ਹੱਥ ਅਜ਼ਮਾਇਆ ਹੈ ਪਰ ਉਸ ਦੀ ਕਵਿਤਾ ਦਾ ਮੁੱਖ ਵਿਸ਼ਾ ਇਸ਼ਕ ਹੈ। ਇਸ ਲਈ ਵਿਦਵਾਨਾਂ ਨੇ ਵੀ ਉਸ ਨੂੰ ਅਸਫ਼ਲ ਇਸ਼ਕ ਦੀ ਸਫ਼ਲ ਕਵਿਤਰੀ ਕਹਿ ਕੇ ਵਡਿਆਇਆ ਹੈ। ਅੰਮ੍ਰਿਤਾ ਪ੍ਰੀਤਮ ਨੇ ਸੁਨੇਹੜੇ ਕਵਿਤਾ ਦੇ ਵਿਚ ਇਸ਼ਕ ਦੇ ਸੰਕਲਪ ਬਾਰੇ ਆਪਣੇ ਵਿਚਾਰ ਦੱਸਣ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਹੈ। ਕਿ ਇਸ਼ਕ ਦੀ ਪਰਿਭਾਸ਼ਾ ਅਤੇ ਲੱਛਣਾਂ ਬਾਰੇ ਵਾਕਫੀਅਤ ਹਾਸਲ ਕੀਤੀ ਜਾਵੇ।
ਇਸ਼ਕ ਦੇ ਅਰਥ:-ਇਸ਼ਕ ਦਾ ਸਹੀ ਅਰਥ-ਸੱਚਾ ਪਿਆਰ ਹੈ। ‘ਕੁਰਾਨ ਮਜ਼ੀਦ’ ਦੇ ਅੰਦਰ ਇਸ਼ਕ ਨੂੰ ਇੱਕ ਅੱਗ ਦੀ ਤਰ੍ਹਾਂ ਦੱਸਿਆ ਗਿਆ ਹੈ ਜੋ ਆਸ਼ਕ ਦੇ ਦਿਲ ਵਿਚ ਪ੍ਰਮਾਤਮਾ ਚੀਜ਼ਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਫਾਰਸੀ ਦੇ ਮਹਾਨ ਕੋਸ਼ ਵਿਚ ਇਸ਼ਕ ਦੇ ਅਰਥ ਹਨ-ਕਿਸੇ ਵਸਤੂ ਨੂੰ ਲੋੜ ਤੋਂ ਜ਼ਿਆਦਾ ਪਿਆਰ ਕਰਨਾ। ਸੱਚ ਤਾਂ ਇਹ ਹੈ ਕਿ ਇੱਕ ਤਰ੍ਹਾਂ ਦਾ ਰੋਗ ਹੈ। ਜਿਸ ਰੋਗ ਦੀ ਕੋਈ ਦਵਾਈ ਨਹੀਂ ਹੈ, ਜਿਸ ਨੂੰ ਪਾਗਲਪਨ ਵੀ ਕਹਿ ਸਕਦੇ ਹਾਂ।
ਇਸ਼ਕ ਦੀ ਪਰਿਭਾਸ਼ਾ:-ਅੰਮ੍ਰਿਤਾ ਪ੍ਰੀਤਮ ਦਾ ਕਹਿਣਾ ਹੈ ਕਿ ਇਸ਼ਕ ਇੱਕ ਅਜਿਹਾ ਸ਼ਬਦ ਹੈ, ਜਿਸ ਦੀ ਪਰਿਭਾਸ਼ਾ ਪੰਜਾਬੀ ਸਾਹਿਤ ਦੇ ਵੱਖ-ਵੱਖ ਪਹਿਲੂਆਂ ਤੋਂ ਕੀਤੀ ਗਈ ਹੈ। ਕਵਿਤਰੀ ਕਹਿੰਦੀ ਹੈ ਕਿ ਇਸ਼ਕ ਦੇ ਕੰਮ ਹੀ ਨਿਆਰੇ ਹਨ ਇਸ਼ਕ ਜਿਸ ਨੂੰ ਵੀ ਲੱਗ ਜਾਂਦਾ ਹੈ ਉਸ ਦੇ ਪੱਲੇ ਕੁੱਝ ਵੀ ਨਹੀਂ ਛੱਡਦਾ ਆਸ਼ਕ ਆਦਮੀ ਜਿਉਣ ਮਰਨ ਤੋਂ ਉੱਪਰ ਉੱਠ ਜਾਂਦਾ ਹੈ। ਇਹ ਇੱਕ ਅਨੋਖੀ ਢੰਗ ਦੀ ਅਵਸਥਾ ਹੈ। ਗਾਲਿਬ ਲਿਖਦਾ ਹੈ :
ਮੁਹੱਬਤ ਮੇਂ ਨਹੀਂ ਕੁੱਝ ਫ਼ਰਕ ਜੀਨੇ ਔਰ ਮਰਨੇ ਕਾ, ਉਸੀ ਕੋ ਦੇਖ ਕਰ ਜੀਤੇ ਹੈਂ ਜਿਸ ਕਾਫ਼ਰ ਪੇ ਦਮ ਨਿੱਕਲੇ।
ਪਲੈਟੋ ਕਹਿੰਦਾ ਹੈ, He whom touch is not wllks in darkness | ਬਲਕਿ ਇਸ਼ਕ ਦੀ ਛੋਹ ਪ੍ਰਾਪਤ ਨਹੀਂ ਹੋਈ ਉਹ ਹਨੇਰੇ ਵਿਚ ਹੀ ਭੱਟਕਦਾ ਹੈ। ਇਸੇ ਤਰ੍ਹਾਂ ਹੀ ਸੁਆਮੀ ਰਾਮ ਤੀਰਥ ਦਾ ਕਹਿਣਾ ਹੈ ਕਿ "True love like sun, expands the self." ਭਾਵੇਂ ਸੱਚਾ ਇਸ਼ਕ ਮਨੁੱਖ ਦੀ ਸ਼ਖ਼ਸੀਅਤ ਵਿਚ ਵਿਸਥਾਰ ਕਰਦਾ ਹੈ।
ਇਸ਼ਕ ਦਾ ਰਾਹ-ਇਸ਼ਕ ਦੇ ਰਸਤੇ ਉੱਪਰ ਚੱਲਣ ਵਾਲਾ ਬਹੁਤ ਹੀ ਮੁਸ਼ਕਲ ਮਾਰਗ ਹੈ, ਇਸ ਕਰਕੇ ਵਾਰਿਸ ਸ਼ਾਹ ਆਪਣੇ ਕਿੱਸੇ ਵਿਚ ਇੱਕ ਨੈਣ ਦੇ ਕੋਲੋਂ ਇਸ਼ਕ ਦੀ ਬਹੁ ਪੱਖੀ ਵਿਆਖਿਆ ਕਰਵਾਉਂਦਾ ਹੋਇਆ ਲਿਖਦਾ ਹੈ :
ਪੰਧ ਇਸ਼ਕ ਦੇ ਚੱਲਣਾ ਬਹੁਤ ਔਖਾ ਰਾਹ ਇਸ਼ਕ ਦਾ ਅਟਰਾ ਸਹੁਰਾਵੇ ਨਾਲੇ
ਇਸ਼ਕ ਦੇ ਹਰਫ਼ ਜਿਉਂ ਨਾਗਾ ਬੈਠੇ
/ਕੁੰਡਲ ਅੱਤ ਦੇ ਤੇਹਰਾ ਚੌਹਰਾਵੇ।
ਜੇ ਤਾਂ ਮਾਮਲੇ ਪਵਨ ਤੇ ਭੱਜ ਜਾਣੇ
ਇਸ਼ਕ ਜਾਲਣਾ ਖਰਾ ਦੁਹੇ ਲੜਾਈ
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ /
ਇਸ਼ਕ ਗੁਰੂ ਜਗਤ ਸਭ ਚ ਲੜਾਈ।
ਜਿਹੜੇ ਇਨਸਾਨ ਇਸ਼ਕ ਦੇ ਰਾਹ ਉੱਪਰ ਕਰਦੇ ਹਨ ਕਦੇ ਵੀ ਉਹਨਾਂ ਨੂੰ ਮੁੱਖ ਦਾ ਸਾਹ ਲੈਣਾ ਨਹੀਂ ਮਿਲਦਾ। ਫਜ਼ਲ ਸ਼ਾਹ ਦੀ ਸੋਹਣੀ ਵਿਚ ਹੋਣੀ ਬਹੁਤ ਹੀ ਸ਼ਕਤੀਸ਼ਾਲੀ ਮੰਨਿਆ ਹੈ। ਡਾ. ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਸੋਹਣੀ ਮਨੁੱਖਤਾ ਤੋਂ ਨਹੀਂ ਹਾਰਦੀ, ਸਮਾਜ ਦੀ ਹਰ ਮੁਸ਼ਕਿਲ ਦੇ ਵਿਰੋਧ ਦਾ ਡੱਟ ਕੇ ਮੁਕਾਬਲਾ ਕਰਦੀ ਹੈ। ਪਰ ਅਖੀਰ ਦੇ ਵਿਚ ਸੋਹਣੀ ਨੂੰ ਰੱਬੀ ਕਰੋਪ, ਨਸੀਬ ਹਰਾ ਦਿੰਦਾ ਹੈ। ਉਹਨਾਂ ਦੇ ਅੱਗੇ ਕਿਸੇ ਦੀ ਪੇਸ਼ ਨਹੀ ਚਲਦੀ ਹੈ।
ਮਹਾਂ ਕਵੀ ਗਾਲਿਬ ਦੇ ਮੱਤ ਅਨੁਸਾਰ ਇਸ਼ਕ਼ ਦਾ ਭੋਗ ਕਿਸ ਦੇ ਲਾਏ ਤੋਂ ਨਹੀਂ ਲੱਗਦਾ ਆਪਣੇ ਆਪ ਹੀ ਅਨੋਖਾ ਲੱਗ ਜਾਂਦਾ ਹੈ। ਇਹ ਨਾ ਲਾਏ ਤੋਂ ਲਗਦਾ ਹੈ ਨਾ ਹਟਾਏ ਤੋਂ ਹਨਦਾ ਹੈ ਗਾਲਿਬ ਲਿਖਦਾ ਹੈ :
ਇਸ਼ਕ ਪੈ ਜ਼ੋਰ ਨਹੀਂ ਹੈ, ਯਿਹ ਵੁਹ ਆਤਿਸ਼ ਗਾਲਿਬ ਕਿ ਲਗਾਏ ਨਾ ਲਗ ਔਰ ਬੁਝਾਏ ਨਾ ਬੁਝ ।।
ਅੰਮ੍ਰਿਤਾ ਪ੍ਰੀਤਮ ਦੇ ਕਹਿਣ ਅਨੁਸਾਰ ਬਲਬ ਦਾ ਅਲੱਗ ਨਾਂ ਹੁੰਦਾ ਹੈ- ਇਸ਼ਕ/ਇਸ਼ਕ ਤੇ ਪ੍ਰਮਾਤਮਾ ਦੋ ਇਹੋ ਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ ਇਹਨਾਂ ਦਾ ਕੋਈ ਸਿਧਾਂਤ ਨਹੀਂ ਕਈ ਸ਼ਾਸਤਰ ਨਹੀਂ ਹੁੰਦਾ।
ਇਸ਼ਕ ਬਿਮਾਰੀ ਕਿਵੇਂ ਲੱਗਦੀ ਹੈ। ਇਸ਼ਕ ਇੱਕ ਇਹੋ ਜਿਹਾ ਰੋਗ ਹੈ ਨਾ ਹੀ ਆਪਣੇ ਆਪ ਲੱਗਦਾ ਹੈ,ਅਤੇ ਨਾ ਹੀ ਆਪਣੇ ਆਪ ਹਟਦਾ ਹੈ ਇਸ਼ਕ ਦੇ ਉੱਪਰ ਕਿਸੇ ਦਾ ਜ਼ੋਰ ਨਹੀਂ ਇਹ ਸਹਿਜ ਸੁਭਾਅ ਹੀ ਲੱਗ ਜਾਂਦਾ ਹੈ।
ਗਾਲਿਬ ਸਪੱਸ਼ਟ ਤੌਰ 'ਤੇ ਲਿਖਦੇ ਹੋਏ ਕਹਿੰਦਾ ਹੈ ਕਿ :
ਇਸ਼ਕ ਪੇ ਜ਼ੋਰ ਨਹੀਂ ਹੈ ਯਿਹ ਉਹ ਆਤਿਸ਼ ਗਾਲਿਬ ਕਿ ਲਗਾਏ ਨਾਂ ਲਗੇ ਮੀਰ ਬੁਝਾਏ ਨਾ ਬੁਝ ।।
ਇਸ਼ਕ ਸ੍ਰੇਸ਼ਟ ਹੈ ; ਦੁਨੀਆਂ ਦੇ ਕਹਿਣ ਦੇ ਅਨੁਸਾਰ ਇਸ਼ਕ ਇੱਕ ਬਹੁਤ ਹੀ ਵੱਡਾ ਰੋਗ ਮੰਨਿਆ ਗਿਆ ਹੈ ਪਰ ਇਸ਼ਕ ਸਾਰੀਆਂ ਦੌਲਤਾਂ ਤੋਂ ਮੁੱਖ ਹੈ। ਇਸ ਦੀ ਅਵਸਥਾ ਸਭ ਤੋਂ ਉੱਚੀ ਹੈ। ਆਸ਼ਕ ਲੋਕ ਸੰਸਾਰ ਨੂੰ ਬਿਲਕੁੱਲ ਝੂਠ ਸਮਝਦੇ ਹਨ ਅਤੇ ਇਸ ਦੀ ਪਰਵਾਹ ਨਹੀਂ ਕਰਦੇ ਇਹ ਤਾਂ ਮਨ ਦਾ ਹੀ ਇੱਕ ਅਸਰ ਰਹਿਣ ਵਾਲਾ ਸ੍ਰੇਸ਼ਟ ਗੁਣ ਹੈ ਜਿਸ ਵਿਚ ਅਸਫਲਤਾ ਤੇ ਸਿਰੜੇ ਮੁੱਖ ਹੁੰਦੇ ਹਨ।
ਕਿੱਸਾਕਾਰਾਂ ਦੀ ਨਜ਼ਰ ਜਾਂ ਪਿਆਰ:-ਕਿੱਸਾਕਾਰੀ ਨੇ ਇਸ ਨੂੰ ਪਹਿਲੀ ਝਲਕ ਦਾ ਪਿਆਰ ਕਿਹਾ ਹੈ, ਇਨਸਾਨ ਨੂੰ ਕੁੱਝ ਵੀ ਪਤਾ ਨਹੀਂ ਲੱਗਦਾ ਜਿਸ ਤਰ੍ਹਾਂ ਬਿਜਲੀ ਦੇ ਲਿਸ਼ਕਾਰੇ ਵਾਂਗ ਕੋਈ ਚੀਜ਼ ਦਿਲ ਦੇ ਅੰਦਰ ਬੈਠ ਗਈ ਹੈ। ਜਿਵੇਂ ਹੀਰ ਵਾਰਸ਼ ਸ਼ਾਹ ਵਿਚ ਲਿਖਿਆ
ਰਾਂਝੇ ਉੱਠ ਕੇ ਆਖਿਆ ਵਾਹ ਸੱਜਨ,
ਹੀਰ ਹੱਸਕੇ ਤੇ ਮਿਹਰਬਾਨ ਹੋਈ।
ਇਸ਼ਕ ਦੇ ਪੜਾਅ ਜਾਂ ਅਵਸਥਾਵਾਂ:-ਪਿਆਰ ਅਤੇ ਇਸ਼ਕ ਨੂੰ ਦੋ ਮੂਲ ਰੂਪਾਂ ਵਿਚ ਮੰਨਿਆ ਗਿਆ ਹੈ। ਇਸ ਦੀਆਂ ਦੋ ਅਵਸਥਾਵਾਂ ਦੀ ਹੁੰਦੀ ਹੈ। ਹਨ ਪਹਿਲੀ ਅਵਸਥਾ ਸੰਯੋਗ ਅਤੇ ਦੂਸਰੀ ਅਵਸਥਾ ਵਿਯੋਗ ਅਵਸਥਾ ਹੈ। ਸੰਯੋਗ ਅਵਸਥਾ ਸੁਖੀ ਹੁੰਦੀ ਹੈ ਅਤੇ ਵਿਯੋਗ ਅਵਸਥਾ ਦੁੱਖ ਦੀ ਹੁੰਦੀ ਹੈ।
ਇਸ਼ਕ ਸਾਰੇ ਦੁੱਖਾਂ ਦੀ ਦਵਾਈ:-ਦੁਨੀਆਂ ਇਸ਼ਕ ਨੂੰ ਇੱਕ ਨਿਆਰਾ ਰੋਗ ਸਮਝਦੀ ਹੈ ਉਹ ਇਸ਼ਕ ਨੂੰ ਮਨੁੱਖੀ ਰੋਗਾਂ ਦਾ ਇਲਾਜ ਵੀ ਕਹਿੰਦਾ ਹੈ ਕਿ ਹੈ ਇਸ਼ਕ! ਸਭ ਰੋਗਾਂ ਦਾ ਦਾਰੂ ਹੈ। ਕਹਿੰਦੇ ਹਨ। ਇਸ਼ਕ ਨੂੰ ਇਸ ਤਰ੍ਹਾਂ ਦੀ ਦਵਾਈ ਕਿਹਾ ਗਿਆ ਹੈ। ਜਿਸ ਨਾਲ ਮਨੁੱਖ ਦਾ ਮਨ ਠੀਕ-ਠਾਕ ਹੋ ਜਾਂਦਾ ਹੈ। ਮੌਲਾਨਾ ਰੂਮੀ ਮਨ ਦੀਆਂ ਗੁੰਝਲਾਂ ਦਾ ਨਿਚੋੜ ਕੱਢ ਕੇ ਇੱਕ ਅਧਿਐਨ ਪੇਸ਼ ਕੀਤਾ ਹੈ। ਪਹਿਲੀ ਵਾਰੀ ਕਿੱਸਾ ਕਾਵਿ ਨੇ ਮਨੁੱਖਤਾ ਦੀ ਗੱਲ ਕਹੀ ਹੈ। ਅਰਸ਼ਾਂ ਵਿਚੋਂ ਉੱਤਰ ਕੇ ਫਰਸ਼ਾਂ ਦੀ ਦਰਦ ਕਹਾਣੀ ਬਿਆਨ ਕੀਤੀ ਹੈ। ਆਸ਼ਕ ਦੀ ਲੋਕ-ਪ੍ਰਲੋਕ ਵਿਚ ਬਹੁਤ ਹੀ ਮਾਨ ਅਤੇ ਇੱਜ਼ਤ ਹੈ।
ਸੂਫੀ ਕਾਵਿ ਵਿਚ ਇਸ਼ਕ:-ਪਰਮਾਤਮਾ ਨੂੰ ਪਾਉਣ ਲਈ ਸੂਫੀਆਂ ਨੇ ਇਸ਼ਕ ਦਾ ਔਖਾ ਰਸਤਾ ਅਪਣਾਇਆ ਹੈ।
ਗੁਰਬਾਣੀ ਵਿਚ ਇੱਸ਼ਕ:-ਗੁਰਬਾਣੀ ਵਿਚ ਵੀ ਇਹ ਸਿਧਾਂਤ ਪੂਰਨ ਰੂਪ ਹੈ, 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ' ਦਾ ਸਪੱਸ਼ਟ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਇਸ ਇਸ਼ਕ ਦੇ ਵਿਸ਼ੇ ਤੋਂ ਇੱਕਲੀ ਨਹੀਂ ਹੈ। ਸੁਨੇਹਾ ਦਿੱਤਾ ਹੈ ਸੂਫੀ ਸੰਤਾਂ ਨੇ ਕਿਹਾ ਹੈ, ਕਿ ਇਸ਼ਕ ਇੱਕ ਇਹੋ ਜਿਹੀ ਅੱਗ ਹੈ ਜੋ ਕਿ ਪ੍ਰਮਾਤਮਾ ਨੇ ਆਪਣੇ ਆਪ ਬੰਦੇ ਦੇ ਅੰਦਰ ਸੁਲਘਾਈ ਹੈ।ਅਸੀਂ ਦੇਖਦੇ ਆ ਰਹੇ ਹਾਂ ਕਿ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਇਸ਼ਕ ਜਾਂ ਪਿਆਰ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਰਿਹਾ ।
ਅੰਮ੍ਰਿਤਾ ਪਿਆਰ ਦੇ ਗੀਤ ਲਿਖਦੀ:-ਅੰਮ੍ਰਿਤਾ ਇੱਕ ਅਜਿਹੀ ਮਿਸਾਲ ਹੈ, ਜਿਹੜੀ ਪਿਆਰ ਅਤੇ ਮਹੁੱਬਤ ਨੂੰ ਆਪਣੀ ਕਵਿਤਾ ਦਾ ਇੱਕ ਧੁਰਾ ਸਮਝਦੀ ਹੈ ਖੁਸ਼ਵੰਤ ਸਿੰਘ ਦੇ ਇੱਕ ਪ੍ਰਸ਼ਨ ਪੁੱਛਣ 'ਤੇ ਉਹ ਉਸ ਦੇ ਉੱਤਰ ਵਿਚ ਲਿਖਦੀ ਹੈ ਕਿ ਉਹ ਵਰਡਜ਼ਵਰਥ ਦੀ ਤਰ੍ਹਾਂ ਕੁਦਰਤ ਨਾਲ ਸੰਬੰਧ ਰੱਖਦੇ ਗੀਤਾਂ ਨੂੰ ਨਹੀਂ ਲਿਖਦੀ ਅਤੇ ਨਾ ਹੀ ਉਹ ਵਿਟਮੈਨ ਦੀ ਤਰਾਂ ਘਾਹ ਦੀਆਂ ਪੱਤੀਆਂ ਦੇ ਤੱਥਰਾਂ ਵਾਰ ਗਿਆ - ਸੁਨੇਹੜੇ ਕਾਵਿ ਪੁਸਤਕ ਵਿਚ ਪਿਆਰ ਜਾਂ ਇਸ਼ਕ - ਸੁਨੇਹਤ ਕਾਵਿ ਪੁਸਤਕ ਦੇ ਅੰਦਰ ਅੰਮ੍ਰਿਤਾ ਪ੍ਰੀਤਮ ਨੇ ਅਸੰਗ ਦੇ ਵਿਸ਼ਿਆਂ ਬਾਰੇ ਚਰਚਾ ਕੀਤੀ ਹੈ ਪਰ ਇਹਨਾਂ ਵਿਸ਼ਿਆਂ ਦੇ ਅੰਦਰ ਪ੍ਰਮੁੱਖਤਾ ਪਿਆਰ ਅਤੇ ਇਸ਼ਕ ਨੂੰ ਵੀ ਜ਼ਿਆਦਾ ਮਿਲਦਾ ਹੈ ਹਰਨੇਕ ਸਿੰਘ ਕਹਿੰਦੇ ਹਨ ਕਿ ਸੁਨੇਹੜੇ ਉਸ ਆਤਮਾ ਦੀ ਆਵਾਜ਼ ਹਨ ਜਿਹੜੇ ਪੁੱਤ ਦੀਆਂ ਵਿਰੁੱਤੀਆਂ ਦੇ ਨਾਲ ਸੰਬੰਧ ਰੱਖਦੇ ਹਨ ਅਤੇ । ਉਹ ਪ੍ਰੀਤ ਦੇ ਸਰਲ ਭਾਵਾਂ ਦਾ ਗਾਇਨ ਕਰਦੇ ਹਨ। ਇਸ ਦੇ ਅੰਦਰ ਉਸ ਨੇ ਕਈ ਰੰਗੀਨ ਘੜੀਆਂ ਦਾ ਵੀ ਵਰਣਨ ਕੀਤਾ ਹੈ ਅਤੇ ਕਿ ਜਿਹੜੀ ਕਵਿਤਾ ਦਾ ਨੂਰ ਪ੍ਰਾਪਤ ਹੁੰਦਾ ਹੈ। ਉਹ ਮਿਲਾਪ ਦੀ ਘੜੀ ਦਾ ਇੱਕ ਵਿਲੱਖਣ ਚਿੱਤਰ ਹੈ। ਇਸ ਮਿਲਾਪ ਦੇ ਖੂਬਸੂਰਤ ਸਮੇਂ ਦੇ ਉਲਟ ਹੀ ਬਿਰਹਾ ਦੀ ਤੜਫ ਵਿਚ ਆਤਮਾ ਦੀ ਦਰਦਨਾਕ ਆਵਾਜ਼ ਨੂੰ ਵੀ ਗਾਇਨ ਕੀਤਾ ਹੈ। ਇਸ ਪੁਸਤਕ ਦੇ ਵਿੱਚ ਕਵਿੱਤਰੀ ਨੇ ਕੁਦਰਤ ਦੇ ਚਿੰਨ੍ਹਾਂ ਦੀ ਮੱਦਦ ਨਾਲ ਬਹੁਤ ਹੀ ਸੋਹਣੇ ਢੰਗ ਦੇ ਨਾਲ ਚਿਤਰਿਆ ਹੈ:
ਵੇਲ ਰੁੱਖ ਦੇ ਗਲ ਨੂੰ ਲੱਗੀ
ਫੁੱਲਾਂ ਵਿਚੋਂ ਉੱਠ ਸੁਗੰਧੀ
ਹੱਥ ਪੌਣ ਦਾ ਛੋਹਿਆ।
ਮੇਲ ਅਤੇ ਵਿਛੋੜਾ:-ਇਹ ਇਸ਼ਕ ਦੀ ਇੱਕ ਪੁਰਾਣੀ ਸ਼ਖ਼ਸੀਅਤ ਹੈ ਕਿ ਇਸ ਵਿਚ ਮੇਲ ਅਤੇ ਵਿਛੋੜਾ ਸਾਨੂੰ ਵੇਖਣ ਨੂੰ ਮਿਲਦਾ ਹੈ। ਇੱਕ ਪਾਸੇ ਦੋ ਰੂਹਾਂ ਦਾ ਯਕਾ-ਯਕ ਮੇਲ ਹੋ ਜਾਂਦਾ ਹੈ,ਅਤੇ ਉਹ ਖੁਸ਼ੀ ਦੇ ਨਾਲ ਝੂੰਮਦੀਆਂ ਰਹਿੰਦੀਆਂ ਹਨ। ਪਰ ਦੂਜੇ ਹੀ ਪਲ ਇਹ ਮਿਲਾਪ ਵਿਛੋੜੇ ਵਿਚ ਬਦਲ ਜਾਂਦਾ ਹੈ। ਇਹ ਮਿਲਾਪ ਜ਼ਿਆਦਾ ਦੇਰ ਠਹਿਰ ਨਹੀਂ ਸਕਦਾ। ਡਾ. ਹਰਨੇਕ ਸਿੰਘ ਕੋਮਲ ਆਪਣੇ ਸ਼ਬਦਾਂ ਵਿਚ ਲਿਖਦੇ ਹਨ ਕਿ ਜੇਕਰ ਦੋ ਪਿਆਰ ਕਰਨ ਵਾਲੇ ਮਿਲ ਜਾਂਦੇ ਹਨ ਤਾਂ ਕਿਸੇ ਵੀ ਤਰ੍ਹਾਂ ਉਹਨਾਂ ਵਿਚ ਦੂਰੀ ਪੈਦਾ ਹੋ ਹੀ ਜਾਂਦੀ ਹੈ। ਇਸ਼ਕ ਆਪਣੇ ਪਿਆਰ ਤੋਂ ਸਮੁੰਦਰ ਤੋਂ ਵੀ ਦੂਰ ਹੋ ਜਾਂਦਾ ਹੈ। ਪੰਜਾਬੀ ਦੇ ਇੱਕ ਪ੍ਰਸਿੱਧ ਲੋਕ ਗੀਤ ਅੰਦਰ 'ਵਸਦਾ’ ਰਹੁ ਮਿੱਤਰਾ ਰੱਬ ਵਰਗਾ ਆਸਰਾ ਤੇ ਦੇ ਅੰਦਰ ਵਿਛੋੜੇ ਦੀ ਅੱਗ ਵਿਚ ਸੜ ਰਹੀ ਪ੍ਰੇਮਿਕਾ ਆਪਣੇ ਤੋਂ ਬਹੁਤ ਦੂਰ ਵੱਸ ਰਹੇ ਪ੍ਰੇਮੀ ਦਾ ਬਹੁਤ ਆਸਰਾ ਮਹਿਸੂਸ ਕਰਦੀ ਹੈ ਤ ਸਮੁੰਦਰ ਪਾਰ ਬੈਠਾ ਪ੍ਰੇਮੀ ਉਸ ਦੀ ਤੜਫ਼ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਦੇ ਡੋਲ ਰਹੇ ਇਸ਼ਕ ਨੂੰ ਚੁੰਮਣਾ ਦਿੰਦਾ ਹੈ। ਇਹਨਾਂ ਭਾਵੁਕ ਗੱਲਾਂ ਥਕਾਵਟ ਨੂੰ ਅਨੁਭਵ ਨਹੀਂ ਕਰਦੀ ਅਤੇ ਉਸ ਦਾ ਮਨ ਕਹਿ ਉੱਠਦਾ ਹੈ :ਨੂੰ ਪ੍ਰੇਮਿਕਾ ਮਹਿਸੂਸ ਕਰਦੀ ਹੈ,ਅਤੇ ਉਹ ਇਹਨਾਂ ਭਾਵੁਕ ਸਹਾਰਿਆਂ ਦੀ ਮਦਦ ਨਾਲ ਹਿਜ਼ਰ ਦੇ ਰਸਤੇ 'ਤੇ ਤੁਰਦੀ ਪੇਮਿਕਾ ਕਿਸੇ ਵੀ ਤਰ੍ਹਾਂ ਦੀ ਥਕਾਵਟ ਨੂੰ ਅਨੁਭਵ ਨਹੀਂ ਕਰਦੀ।
1) ਹਾਰੇ ਹੋਏ ਮੇਰੇ ਹੱਥਾਂ ਵਿਚੋਂ
ਸ਼ਮਾਦਾਨ ਜਦ ਡਿਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ
ਆਇਆ ਮੇਰੇ ਵੰਨੀ।
2)ਕਿਹੜੇ ਬੱਦਲੋਂ ਕਣੀਆਂ ਲੱਥੀਆਂ
ਅੱਖੀਆਂ ਭਰਲਈ ਡੱਲ ਵੇ
ਹਰ ਇੱਕ ਮੇਰੀ ਅੱਜ ਢੂੰਡਦੀ
ਕਿੱਥੇ ਕੁ ਤੇਰੀ ਕੱਲ ਵੇ।
ਪਿਆਰ ਵਿਚ ਨਿਰਾਸ਼ਾ:-ਇਹ ਗੱਲ ਇੱਕ ਵਾਰ ਨਹੀਂ ਹੁੰਦੀ ਸਗੋਂ ਬਹੁਤ ਵਾਰੀ ਹੁੰਦੀ ਹੈ ਜਦੋਂ ਪ੍ਰੇਮੀ ਅਤੇ ਪ੍ਰੇਮਿਕਾ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਰਹਿ ਜਾਂਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੇ ਪਿਆਰ ਵਿਚ ਘਾਟਾ-ਹੀ-ਘਾਟਾ ਹੈ। ਪਰ ਇਸ ਤਰ੍ਹਾਂ ਪਿਆਰ ਵਿਚ ਪਾਗਲ ਹੋਏ ਪ੍ਰੋ. ਮੀ ਅਤੇ ਪ੍ਰੇਮਿਕਾ ਬਿਨਾਂ ਗੱਲ ਤੋਂ ਹੀ ਮੁਹੱਬਤ ਦੇ ਅੰਦਰ ਲੇਖਾ ਜੋਖਾ ਕਰਨ ਲੱਗ ਜਾਂਦੇ ਹਨ ਕਿ ਇਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਉਹਨਾਂ ਨੂੰ ਸਿਰਫ਼ ਨਿਰਾਸ਼ਾ ਹੀ ਪ੍ਰਾਪਤ ਹੁੰਦੀ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ‘ਕਲਪਨਾ’ ਕਵਿਤਾ ਦੇ ਵਿਚ ਲਿਖਿਆ ਹੈ:
ਲੱਖ ਤੇਰੇ ਅੰਬਾਰਾਂ ਵਿਚੋਂ,
ਦੱਸ ਕੀ ਲੱਭਿਆ ਸਾਨੂੰ।
ਡਾ. ਹਰਨੇਕ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਾ ਪ੍ਰੀਤਮ ਇੱਕ ਅਜਿਹੀ ਕਵਿਤਰੀ ਹੈ, ਜਿਸ ਨੇ ਸੰਯੋਗ ਅਤੇ ਵਿਯੋਗ ਦੇ ਅਹਿਸਾਸ ਨੂੰ ਬਹੁਤ ਹੀ ਗਹਿਰਾਈ ਦੇ ਨਾਲ ਚਿੱਤਰਿਆ ਹੈ। ਜਦੋਂ ਪ੍ਰੇਮਿਕਾ ਦਾ ਮਿਲਨ ਉਸ ਦੇ ਪ੍ਰੇਮੀ ਨਾਲ ਹੁੰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਗੁਆਚੀ ਹੋਈ ਘੜੀ ਉਸ ਦੀਆਂ ਨਜ਼ਰਾਂ ਸਾਹਮਣੇ ਵਾਪਸ ਆ ਗਈ ਹੈ। ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਮੁਹੱਬਤ ਇੱਕ ਇਹੋ ਜਿਹੀ ਅੱਗੇ ਹੈ ਜਿਹੜੀ ਕਿ ਬੁਝਾਇਆ ਨਹੀਂ ਬੁਝਦੀ ਭਾਵੇਂ ਅਸੀਂ ਵੇਖਦੇ ਹਾਂ ਕਿ ਇਹ ਅੱਗ ਲਟ-ਲਟ ਕਰਕੇ ਨਹੀਂ ਬਲਦੀ ਪਰ ਅੰਦਰੋਂ ਧੁਖਦੀ ਰਹਿੰਦਾ ਹੈ।
ਪ੍ਰੇਮਿਕਾ ਦੇ ਮੂੰਹ ਉੱਤੇ ਉਦਾਸੀ ਦੀ ਨਿਸ਼ਾਨੀ ਉਸ ਧੁੱਖ ਰਹੀ ਅੱਗ ਦੀ ਹੀ ਨਿਸ਼ਾਨੀ ਹੈ। ਇਹ ਉਦਾਸੀ ਉਸ ਸਮੇਂ ਸਾਹਮਣੇ ਆਉਂਦੀ ਹੈ
ਜਿਸ ਤਰ੍ਹਾਂ :ਦੋਵੇਂ ਲੋਕ ਮੇਰੇ ਰੁਸ਼ਨਾਏ
1) ਦੋ ਅੱਖਾਂ ਨੂੰ ਲਭਾ ਆ ਕੇ
ਨੂਰ ਗਵਾਚਾ ਹੋਇਆ
2) ਦੋ ਪਲਕਾਂ ਅੱਜ ਕੱਜ ਨਾ ਸਕਣ
ਅੱਖੀਆਂ ਦਾ ਉਦਰੇਵਾਂ
ਮੂੰਹ ਉੱਤੇ ਦੋ ਲੀਕਾਂ ਪਾ ਗਏ।
ਦੋ ਟੈਪੇ ਅੱਜ ਖਾਰੇ।
ਸੰਯੋਗ ਅਤੇ ਵਿਯੋਗ ਦੀ ਘੜੀ ਦਾ ਵਰਣਨ: ਕਾਵਿ ਪੁਸਤਕ ਸੁਨੇਹੜੇ ਦੇ ਅੰਦਰ ਅੰਮ੍ਰਿਤਾ ਨੇ ਸੰਯੋਗ ਅਤੇ ਵਿਯੋਗ ਦੀਆਂ ਘੜੀਆਂ ਦਾ ਦਿਲ ਖਿੱਚਵਾਂ ਵਰਣਨ ਕੀਤਾ ਹੈ ਜੋ ਕਿ ਦੇਖਣ ਯੋਗ ਹੈ :
ਕਦਾਰਾਂ ਨੂੰ ਦੋ ਕਦਮ ਮਿਲੇ ਸਨ
ਜ਼ਿਮੀ ਨੇ ਸੁਣ ਲਈ ਸੋਅ
ਪਾਣੀ ਦੇ ਵਿਚ ਘੁਲ ਗਈ ਠੰਢਕ
ਪੌਣ ਵਿਚ ਖੁਸ਼ਬੋ।
ਅੱਜ ਮੇਰੇ ਦੋ ਕਦਮਾਂ ਨਾਲੋਂ
ਕਦਮ ਛੁਟਕ ਗਏ ਤੇਰੇ
ਹੱਥ ਮੇਰੇ ਅੱਜ ਵਿੱਥਾਂ ਨਾਪਣ
ਅੱਖੀਆਂ ਟੋਹਣ ਹਨੇਰੇ
ਜ਼ਿਮੀ ਤੋਂ ਲੈ ਕੇ ਅੰਬਰਾਂ ਤੀਕਰ
ਘਟਾ ਕਾਲੀਆਂ ਸ਼ਾਹ।
ਪ੍ਰੇਮ ਵਿਚ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ: ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੱਚੇ ਪ੍ਰੇਮੀ ਆਪਣੀ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ। ਉਹ ਇਸ਼ਕ ਦੇ ਸਿਰ ਉੱਪਰੋਂ ਸਾਰੀ ਦੁਨੀਆਂ ਹੀ ਵਾਰ ਦਿੰਦੇ ਹਨ ਜਿਸ ਤਰ੍ਹਾਂ ਹੇਠ ਲਿਖਿਆ ਗਿਆ ਹੈ :
ਇਹ ਦੁਨੀਆਂ ਵੀ ਤੇਰੇ ਲੇਖੇ
ਉਹ ਦੁਨੀਆਂ ਵੀ ਤੇਰੇ ਲੇਖੇ
ਦੋਵੇਂ ਦੁਨੀਆਂ ਵਾਰ ਛੱਡਦੇ
ਪਿਆਰ ਕਰਨ ਵਾਲੇ।
ਡਾ. ਹਰਨੇਕ ਸਿੰਘ ਕੋਮਲ ਦੇ ਵਿਚਾਰਾਂ ਅਨੁਸਾਰ ਅੰਮ੍ਰਿਤਾ ਪ੍ਰੀਤਮ ਦਾ ਪਿਆਰ ਉਹ ਸੰਕਲਪ ਹੈ, ਜਿਹੜਾ ਸੁਨੇਹੜੇ ਦੇ ਅੰਦਰ । ਅੰਮ੍ਰਿਤਾ ਪ੍ਰੀਤਮ ਨੇ ਚੇਤਰ ਮੇਲ ਦੇ ਅੰਦਰ ਇਸ ਦੇ ਅਹਿਸਾਸ ਨੂੰ ਸਜਾਉਣ ਦੀ ਉਡੀਕ ਕੀਤੀ ਹੈ ਅਤੇ ਉਸ ਦੀਆਂ ਪੀੜਾਂ ਨੂੰ ਸੁਣ ਕੇ ਉਹ ਜਾਗ ਕੇ ਚਲੀ ਜਾਂਦੀ ਹੈ। ਅੰਮ੍ਰਿਤਾ ਪ੍ਰੀਤਮ ਅਗਲੇ ਚੇਤਰ ਦੀ ਉਡੀਕ ਵਿਚ ਜ਼ਿੰਦਗੀ ਦੇ ਆਪਣੇ ਪਲਾਂ ਨੂੰ ਉਦਾਸੀ ਨਾਲ ਬਿਤਾਉਂਦੀ ਹੈ। | ਉਸ ਨੇ ਆਪਣੇ ਨਿਜੀ ਪਿਆਰ ਦੀ ਗੱਲ ਵੀ ਕਹੀ ਹੈ। ਉਸ ਦਾ ਮੁਖੜਾ ਆਦਰਸ਼ਵਾਦੀ ਹੈ। ਤੇ ਉਸ ਨੇ ਪ੍ਰੰਪਰਾਵਾਂ ਦੀ ਬਾਂਹ ਘੁੱਟ ਕੇ ਫੜੀ ਹੈ। ਪਿਆਰ ਦੇ ਇਤਿਹਾਸ ਵਿਚ ਕਿਸੇ ਵੀ ਆਦਰਸ਼ ਨਾਇਕਾਂ ਦੀ ਤਰ੍ਹਾਂ ਉਸ ਨੇ ਵੀ ਇਸ਼ਕ ਦੀ ਕੁਰਬਾਨੀ ਦਿੱਤੀ ਹੈ। ਦੁੱਖਦਾਈ ਸਮੇਂ ਬੜਾ ਪੀੜਾਂ ਨੂੰ ਆਪਣੇ ਪਿਆਰੇ ਸੱਜਣਾ ਤੋਂ ਮੰਗੀ ਹੋਈ ਚੀਜ਼ ਸਮਝਦੀ ਹੈ। ਜਿਹੜੇ ਵੀ ਵਿਅਕਤੀ ਮੰਜ਼ਲਾਂ ਵੱਲ ਤੁਰਦੇ ਹਨ ਉਹ ਅਤੇ ਵਿਛੋੜੇ ਨੂੰ ਉਸ ਨੇ ਰੰਗੀਨ ਬਣਾਉਣ ਦਾ ਵੀ ਯਤਨ ਕੀਤਾ ਹੈ। ਇਸ ਮਾੜੇ ਸਮੇਂ ਦੇ ਵਿਚ ਵੀ ਉਹ ਘਬਰਾਉਂਦੇ ਨਹੀਂ ਸਨ। ਬਲਕਿ ਤਿਆਂ ਦੀ ਪਰਵਾਹ ਨਹੀਂ ਕਰਦੇ ਆਪਣੀਆਂ ਮੰਜਲਾਂ ਤੱਕ ਪੁੱਜ ਜਾਂਦੇ ਹਨ। ਜਿਸ ਤਰ੍ਹਾਂ ਕਿ :
ਇਸ ਮੰਜਲ ਦੇ ਕੰਡੇ ਵੇਖੇ
ਇਸ ਮੰਜਲ ਦੀਆਂ ਸੂਲਾਂ
ਇਸ ਮੰਜਲ ਦੇ ਯੋਜਨ ਤੱਕ
ਕਦਮ ਨਾ ਸਕੇ ਡੋਲ
---------------------।
ਹੱਡ ਬਾਲ ਕੇ ਵਰ੍ਹੇ ਹੰਗਾਲ ਛੱਡੋ
ਸਮਾਂ ਪਾਲਿਆ ਚਿਣਗ ਚਵਾਤੀਆਂ ਨੂੰ
-------------।
ਇਹ ਬਿਰਹਾ ਅਸਾਂ ਮੰਗ ਕੇ ਲੀਤਾ
ਇੱਕ ਬਿਰਹਾ ਸਾਨੂੰ ਸੱਜਣਾ ਨੇ ਦਿੱਤਾ।
ਇੱਕ ਬਿਰਹਾ ਦੇ ਘੁੱਪ ਹਨੇਰੇ
ਕਿਉਂ ਕੋਈ ਦੀਵਾ ਬਾਲੇ।
ਅਫ਼ਲਾਤੂਨੀ ਪਿਆਰ ਦੇ ਹੱਕ ਵਿਚ ਨਹੀਂ:- ਅਫ਼ਲਾਤੂਨੀ ਪਿਆਰ ਅਤੇ ਫ਼ਿਲਾਸਫੀ ਅੰਮ੍ਰਿਤਾ ਪ੍ਰੀਤਮ ਇਹਨਾਂ ਦੇ ਹੱਕ ਵਿਚ ਨਹੀਂ ਹੈ। ਉਸ ਦੀ ਸੋਚ ਵਿਚ ਇਹ ਸਰੀਰ ਜਿਸਮਾਨੀ ਹੋਂਦ ਤੋਂ ਬਿਨਾਂ ਮੁਹੱਬਤ ਇਸ ਤੋਂ ਇਲਾਵਾ ਕੁੱਝ ਵੀ ਨਹੀਂ ਹੈ। ਉਸ ਨੇ ਇੱਕ ਥਾਂ 'ਤੇ ਲਿਖਿਆ ਹੈ। ਕਿ ਜਿਹੜੇ ਪਿਆਰ ਵਿਚ ਜਿਸਮ ਨੂੰ ਦੌਲਤ ਨਾਲ ਤੋਲਿਆ ਜਾਂਦਾ ਹੈ। ਉਹ ਭਾਵੇਂ ਕਿੰਨਾ ਵੀ ਸਮਾਜਿਕ ਹਾਲਾਤਾਂ ਦੀ ਪੈਦਾਵਾਰ ਹੋਵੇ ਜਾਂ ਇਸ ਸਮਾਜ ਦੀਆਂ ਕੀਮਤਾਂ ਦੇ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਹੋਣ ਉਹ ਇਹਨਾਂ ਚੀਜ਼ਾਂ ਨੂੰ ਪੂਰਾ ਤਾਂ ਜ਼ਰੂਰ ਕਰ ਦੇਵੇਗੀ ਕਿਉਂਕਿ ਉਹ ਇਸ ਖੂਬਸੂਰਤੀ ਵਿਚ ਉਸ ਨੂੰ ਪੈਸਾ ਤਾਂ ਮਿਲ ਜਾਏਗਾ ਪਰ ਮੁਨਾਫਾ ਵੀ ਮਿਲ ਜਾਵੇਗਾ। ਇਸ ਕਰਕੇ ਉਹ ਇੱਕ ਰੱਜ ਮਨਫੀ ਹੋ ਜਾਂਦੇ ਹਨ। ਇਹਨਾਂ ਸਾਰੇ ਢੰਗਾਂ ਤੋਂ ਮੁਹੱਬਤ ਉਸ ਗੀਤ ਦੀ ਤਰ੍ਹਾਂ ਹੋ ਜਾਵੇਗੀ ਜਿਨ੍ਹਾਂ ਗੀਤਾਂ ਵਿਚੋਂ ਉਸ ਦੇ ਅਰਥ ਮਨਫੀ ਹੋ ਜਾਣਗੇ।
ਨਿੱਜੀ ਪਿਆਰ ਅਤੇ ਲੋਕ ਪਿਆਰ:-ਅੰਮ੍ਰਿਤਾ ਪ੍ਰੀਤਮ ਨੇ ਆਪਣੇ ਵਿਚਾਰਾਂ ਦੇ ਅਧੀਨ ਪੁਸਤਕ 'ਸੁਨੇਹੜੇ' ਵਿਚ ਆਪਣੇ ਪਿਆਰ ਅਤੇ ਲੋਕ ਪਿਆਰ ਦੇ ਸੁਮੇਲ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ। ਡਾ. ਪ੍ਰੀਤਮ ਸੈਣੀ ਲਿਖਦੇ ਹਨ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਸੁਨੇਹੜੇ ਤੋਂ ਪਹਿਲਾਂ ਆਪਣੇ ਪਿਆਰ ਅਤੇ ਲੋਕ ਪਿਆਰ ਦਾ ਮਿਸ਼ਰਣ ਸੀ। ਉਸ ਨੇ ਆਪਣੇ ਪਿਆਰ ਨੂੰ ਰੱਜ ਕੇ ਵਧਾਇਆ ਹੈ। ਉਸ ਨੂੰ ਆਪਣੇ ਪਿਆਰ ਤੇ ਬਹੁਤ ਮਾਣ ਅਤੇ ਸਤਿਕਾਰ ਹੈ :
ਚੇਤਰ ਦਾ ਵਣਜਾਰਾ ਆਇਆ
ਮੋਢੇ ਬਚਕੀ ਚਾਈਂ ਵੇ
ਅਸਾਂ ਵਿਹਾਜੀ ਪਿਆਰ ਕਥੂਰੀ
ਵੇਹਦੀ ਰਹੀ ਲੁਕਾਈ
ਸਾਡਾ ਵਣਜ ਮੁਬਾਰਕ ਸਾਨੂੰ
ਕੱਲ ਹਸਦੀ ਸੀ ਜਿਹੜੀ ਦੁਨੀਆਂ
ਉਹ ਦੁਨੀਆਂ ਅੱਜ ਸਾਡੇ ਕੋਲੋਂ
ਚੁਟਕੀ ਮੰਗਣ ਆਈ ਵੇ ।
ਪਿਆਰ ਦਾ ਸਮੂਹੀਕਰਨ: ਅੰਮ੍ਰਿਤਾ ਪ੍ਰੀਤਮ ਨੇ ਆਪਣੀ ਇੱਕ ਕਾਵਿ ਪੁਸਤਕ ਦੇ ਅੰਦਰ ਸੁਨੇਹੜੇ ਦੇ ਵਿਚ ਮਹੁੱਬਤ ਨੂੰ ਬਹੁਤ ਜ਼ਿਆਦਾ ਵੱਡੇ ਅਰਥ ਪ੍ਰਦਾਨ ਕੀਤੇ ਹਨ। ਡਾ. ਹਰਨੇਕ ਸਿੰਘ ਕੋਮਲ ਕਹਿੰਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਭੂਤ ਕਾਲ ਦੇ ਪਿਆਰ ਨੂੰ ਵੇਖ ਕੇ ਉਸਦੇ ਵਿਛੋੜੇ ਤੋਂ ਹੋਏ ਪ੍ਰੀਤ ਦੇ ਦੁਖਾਂਤ ਦੇ ਮਾਧਿਅਮ ਦੀ ਮੱਦਦ ਨਾਲ ਆਪਣੀ ਮੁਹੱਬਤ ਦੇ ਦਰਦ ਨਾਲ ਭਰੀ ਕਹਾਣੀ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਪਿਆਰ ਨੂੰ ਹੀ ਵਿਆਪਕ ਅਰਥ ਪ੍ਰਦਾਨ ਕੀਤੇ ਹਨ। ਉਹ ਇਸ ਗੱਲ ਨੂੰ ਮਹਿਸੂਸ ਕਰਦੀ ਹੈ। ਕਿ ਇਸ਼ਕ ਦੇ ਰਾਹ ਵਿਚ ਉਸ ਨੂੰ ਪ੍ਰਾਪਤ ਹੋਏ ਹਨ। ਉਹ ਦੁੱਖ ਪਹਿਲਾਂ ਵੀ ਕਈ ਲੋਕਾਂ ਨੂੰ ਪ੍ਰਾਪਤ ਹੁੰਦੇ ਹਨ। ਉਸ ਦੀ ਇਸ ਇਸ਼ਕ ਦੀ ਦਰਦ ਭਰੀ ਕਹਾਣੀ ਨੂੰ ਵਕਤ ਦੀ ਕਾਨੀ ਇਸ਼ਕ ਦੀ ਬੀੜ ਦੇ ਖੂਨੀ ਪੱਤਰਿਆਂ ’ਤੇ ਜੋ ਆਸ਼ਕਾਂ ਦੇ ਖੂਨ ਨਾਲ ਰੰਗੇ ਹੋਏ ਹਨ । ਉਸ ਹਮੇਸ਼ਾ ਹੀ ਲਿਖਿਆ ਹੈ ਕਿ :
ਕਾਨੀ ਸਮੇਂ ਦੀ ਸਦਾ ਹੀ ਰਹੀ ਲਿਖਦੀ ਖੂਨੀ ਪੱਤਰੇ ਪਿਆਰ ਦੀ ਬੀੜ ਵਾਲੇ।
Sohna kmm🌸
ReplyDelete