ਲੋਕ ਸਾਹਿਤ lok sahit in punjabi in 2023

 ਲੇਖ Punjabi lok Sahit

ਲੋਕ-ਸਾਹਿਤ 

ਭਾਰਤੀ ਸਾਹਿਤ ਵਿਚ ਕਾਵਿ ਸ਼ਬਦ ਦੇ ਅਰਥ ਬਹੁਤ ਵਿਆਪਕ ਹਨ।ਇਹ ਸ਼ਬਦ ਵਰਤਮਾਨ ਕਾਲ ਦੇ ਸਾਹਿਤ ਸ਼ਬਦ ਦਾ ਸਮਾਨ-ਅਰਥਕ ਹੈ, ਇਸ ਲਈ ਇਸ ਵਿਚ ਪਦ (ਕਵਿਤਾ) ਤੇ ਗੱਦ (ਵਾਰਤਕ) ਦੋਵੇਂ ਰੂਪ ਹੀ ਆ ਜਾਂਦੇ ਹਨ। ਪੰਜਾਬੀ ਸਾਹਿਤ ਵਿਚ ਕਾਵਿ ਸ਼ਬਦ ਦੇ ਅਰਥ ਕਵਿਤਾ ਦੇ ਹੀ ਲਏ ਜਾਂਦੇ ਹਨ, ਸੋ ਲੋਕਕਾਵਿ ਤੋਂ ਮਨੋਰਥ ਉਸ ਕਵਿਤਾ ਅਤੇ ਲੋਕ-ਗੀਤਾਂ ਦੇ ਉਨ੍ਹਾਂ ਰੂਪਾਂ ਤੋਂ ਹੈ, ਜੋ ਕਈ ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੀਆਂ ਜ਼ਬਾਨਾਂ 'ਤੇ ਚੜ੍ਹ ਕੇ ਸੀਨਾ-ਬ-ਸੀਨਾ ਸਾਡੇ ਲੋਕ-ਸਾਹਿਤ ਦਾ ਅੰਗ ਬਣੇ ਰਹੇ ਹਨ। ਲੋਕ-ਸਾਹਿਤ ਦਾ ਵਿਰੋਧ-ਆਰਥਕ ਸ਼ਬਦ ਵਿਅਕਤੀਗਤ ਜਾਂ ਲਿਖਤੀ ਸ਼ਾਸਤਰੀ ਸਾਹਿਤ ਤੋਂ ਹੈ, ਜਿਸ ਦੇ ਲੇਖਕਾਂ ਦਾ ਸਾਨੂੰ ਪਤਾ ਹੋਵੇ ਅਤੇ ਜੋ ਕਵਿਤਾ ਜਾਂ ਵਾਰਤਕ ਦੇ ਰੂਪ ਵਿਚ ਸਾਹਿਤ ਦੇ ਮਿੱਥੇ ਹੋਏ ਪ੍ਰਮਾਣਾਂ, ਪਿੰਗਲ ਜਾਂ ਸਾਹਿਤ ਸ਼ਾਸਤਰ ਦੇ ਸਿੱਕੇਬੰਦ ਰੂਪਾਂ ਵਿਚ ਢਲਿਆ ਹੋਵੇ, ਪਰ ਲੋਕ-ਸਾਹਿਤ ਦੇ ਕਰਤਾ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ। ਉਹ ਅਗਿਆਤ ਲੇਖਕਾਂ ਦਾ ਲੋਕਾਂ ਦੀ ਮਿਲਵੀਂ ਰਚਨਾ ਹੁੰਦੀ ਹੈ, ਜੋ ਹਰ ਪੀੜ੍ਹੀ ਨਾਲ ਆਪਣਾ ਰੂਪ ਨਿਖ਼ਾਰਦੀ ਰਹਿੰਦੀ ਹੈ ਅਤੇ ਸਮਾਂ ਪਾ ਕੇ ਇਸ ਦਾ ਮੁਹਾਂਦਰਾ ਜਾਂ ਸਰੂਪ ਏਨਾ ਨਿਖ਼ਰ ਆਉਂਦਾ ਹੈ ਕਿ ਪ੍ਰਮੁਖ ਸਾਹਿਤਕਾਰ ਵੀ ਇਨ੍ਹਾਂ ਰੂਪਾਂ ਜਾਂ ਧਾਰਨਾਵਾਂ ਉਤੇ ਆਪਣੀ ਰਚਨਾ ਨੂੰ ਢਾਲਣ ਲਈ ਉਤਸੁਕ ਹੋ ਜਾਂਦੇ ਹਨ। 

ਹਰ ਦੇਸ਼ ਦਾ ਸਾਹਿਤ ਇਨ੍ਹਾਂ ਪ੍ਰਮੁਖ ਸਾਹਿਤਕ ਧਾਰਾਵਾਂ ਜਾਂ ਸ਼ੈਲੀਆਂ ਵਿਚ ਵੰਡਿਆ ਹੋਇਆ ਹੁੰਦਾ ਹੈ। ਸਾਹਿਤ ਜਾਂ ਕਵਿਤਾ ਦਾ ਪਹਿਲਾ ਤੇ ਲੋਕ-ਜੀਵਨ ਨਾਲ ਘਨੇਰੀ ਜਾਂ ਡੂੰਘੀ ਤਰ੍ਹਾਂ ਸੰਬੰਧਿਤ ਰੂਪ, ਲੋਕ-ਸਾਹਿਤ ਦਾ ਹੀ ਹੈ ਜੋ ਸਾਹਿਤਕ ਧਾਰਾ ਪਿਛੋਂ ਹੋਂਦ ਵਿਚ ਆਉਂਦੀ ਹੈ। ਕਿਹਾ ਜਾ ਸਕਦਾ ਹੈ ਕਿ ਲੋਕ-ਕਾਵਿ-ਧਾਰਾ ਸਾਹਿਤਕ ਕਾਵਿ ਧਾਰਾ ਦੀ ਜਣਨੀ ਹੈ। ਲੋਕ-ਕਾਵਿ ਧਾਰਾ ਦੇ ਕਈ ਰੂਪ ਹਨ, ਜਿਵੇਂ ਲੋਕਗੀਤ, ਲੋਕ-ਕਹਾਣੀਆਂ, ਲੋਕ-ਮੁਹਾਵਰੇ ਜਾਂ ਅਖੌਤਾਂ ਤੇ ਲੋਕ-ਬੁਝਾਰਤਾਂ ਜਾਂ ਕਹਿ ਮੁਕਰਨੀਆਂ ਆਦਿ। ਹਰ ਦੇਸ਼ ਦੇ ਸਾਹਿਤ ਵਿਚ ਲੋਕ-ਕਾਵਿ ਦੇ ਅਜਿਹੇ ਰੂਪ ' ਕਾਫ਼ੀ ਮਾਤਰਾ ਵਿਚ ਮਿਲ ਜਾਂਦੇ ਹਨ। ਲੋਕ-ਗੀਤ, ਲੋਕ-ਸਾਹਿਤ ਦਾ ਸਭ ਤੋਂ ਪ੍ਰਮੁਖ ਰੂਪ ਹੈਂ। ਲੋਕ-ਗੀਤਾਂ ਦੀਆਂ ਮੁਖ ਵਿਸ਼ੇਸ਼ਤਾਵਾਂ ਇਹ ਹੁੰਦੀਆਂ ਹਨ ਕਿ ਇਹ ਕਵਿਤਾ ਦਾ ਪ੍ਰਾਚੀਨ ਰੂਪ ਹੁੰਦਾ ਹੈ, ਇਸ ਦੇ ਕਰਤਾ ਆਮ ਲੋਕ ਹੁੰਦੇ ਹਨ ਅਤੇ ਇਹ ਸੀਨਾ-ਬਸੀਨਾ ਤੁਰਦਾ ਅਤੇ ਆਪਣਾ ਰੂਪ ਨਿਖ਼ਾਰਦਾ ਰਹਿੰਦਾ ਹੈ। ਇਸ ਵਿਚ ਲੋਕਾਂ ਦੇ ਸਾਧਾਰਨ ਪਰ ਅਰਥ-ਭਰਪੂਰ ਮਨੋਭਾਵ ਪ੍ਰਗਟ ਕੀਤੇ ਗਏ ਹੁੰਦੇ ਹਨ। ਇਸ ਦੇ ਛੰਦ ਰੂਪ ਲੋਕ-ਪ੍ਰਿਅ ਛੰਦਾਂ ਵਿਚੋਂ ਹੁੰਦੇ ਹਨ ਅਤੇ ਇਹ ਲੋਕ-ਸੰਗੀਤ ਤੇ ਲੋਕ-ਧੁਨਾਂ ਦੇ ਆਧਾਰ 'ਤੇ ਰਚੇ ਜਾਂਦੇ ਹਨ। ਸਮਾਂ ਪਾ ਕੇ ਲੋਕ-ਗੀਤਾਂ ਦੇ ਛੰਦ ਰੂਪਾਂ ਦਾ ਭੰਡਾਰ  ਇੰਨਾ ਵੱਧ ਜਾਂਦਾ ਹੈ ਕਿ ਇਹ ਲੋਕਾਂ ਦੇ ਜੀਵਨ ਵਿਚ ਏਨਾ ਰਚ-ਮਿਚ ਜਾਂਦਾ ਹੈ ਕਿ ਸਹਿਜੇ ਸਹਿਜੇ ਲਿਖਤੀ ਜਾਂ ਵਿਅਕਤੀਗਤ ਸਾਹਿਤਕਾਰਾਂ ਦੀ ਕਵਿਤਾ, ਉਨ੍ਹਾਂ ਕੋਲੋਂ ਬਹੁਤ ਕੁਝ ਲੈ ਲੈਂਦੀ ਹੈ, ਕਿਉਂ ਜੋ ਉਘੇ ਸਾਹਿਤਕਾਰ ਦਾ ਉਦੇਸ਼ ਵੀ ਆਪਣੀ ਰਚਨਾ ਨੂੰ ਲੋਕਾਂ ਤਕ ਅਪੜਾਉਣਾ ਹੀ ਹੁੰਦਾ ਹੈ ਅਤੇ ਅਜਿਹਾ ਕਰਨ ਵਿਚ ਲੋਕ-ਛੰਦਾਂ ਤੇ ਲੋਕ-ਕਾਵਿ ਰੂਪਾਂ ਦੀ ਵਰਤੋਂ, ਉਨ੍ਹਾਂ ਦੇ ਰਚੇ ਸਾਹਿਤ ਨੂੰ ਵਧੇਰੇ ਹਰਮਨ ਪਿਆਰਾ ਬਣਾਉਣ ਵਿਚ ਸਹਾਈ ਹੁੰਦੀ ਹੈ। 

ਪੰਜਾਬੀ ਲੋਕ-ਗੀਤਾਂ ਦੇ ਪ੍ਰਧਾਨ ਰੂਪ :-

ਲੋਕ-ਗੀਤ, ਘੋੜੀਆਂ, ਸੁਹਾਗ, ਸਿੱਠਣੀਆਂ, ਅਲਾਹੁਣੀਆਂ ਤੇ ਟੱਪੇ ਆਦਿ ਹਨ।ਕੁਝ ਗੀਤ ਲੋਕ-ਨਾਚਾਂ ਅਰਥਾਤ ਗਿੱਧਾ, ਭੰਗੜਾ, ਝੁੰਮਰ, ਸੰਮੀ ਆਦਿ ਨਾਲ ਸੰਬੰਧਿਤ ਹਨ। ਇਸ ਤੋਂ ਬਿਨਾਂ ਬਿਸ਼ਨ-ਪਦਾ, ਬਾਰਾਂ-ਮਾਹ, ਸਤਵਾਰਾ, ਬਿਰਹੜਾ, ਕਰਹਲਾ ਆਦਿ ਵੀ ਪੁਰਾਤਨ ਲੋਕ-ਗੀਤਾਂ ਦੇ ਰੂਪ ਹਨ। ਪੱਛਮੀ ਪੰਜਾਬ ਵਿਚ ਢੋਲਾ ਤੇ ਮਾਹੀਏ ਦੇ ਟੱਪੇ ਬੜੇ ਪ੍ਰਸਿੱਧ ਹਨ। ਕੇਂਦਰੀ ਤੇ ਪੂਰਬੀ ਪੰਜਾਬ ਵਿਚ ਗਿੱਧੇ ਦੀ ਬੋਲੀ, ਕਲੀਆਂ ਆਦਿ ਵਧੇਰੇ ਪ੍ਰਚਲਿਤ ਹਨ। ਕਈ ਗਿੱਧੇ ਦੀਆਂ ਬੋਲੀਆਂ ਤਾਂ ਇਕ-ਤੁਕੀਆਂ ਹੀ ਹੁੰਦੀਆਂ ਹਨ, ਜੋ ਸਭ ਤੋਂ ਛੋਟੇ ਰੂਪ ਵਿਚ ਉਤਮ ਕਾਵਿ ਗੁਣਾਂ ਨੂੰ ਆਪਣੇ ਵਿਚ ਸਮਾਈ ਬੈਠੀਆਂ ਹਨ। ਇਹ ਪੁਰਾਤਨ ਕਾਵਿ ਦਾ ਸਭ ਤੋਂ ਸੋਹਣਾ ਨਮੂਨਾ ਕਹੀਆਂ ਜਾ ਸਕਦੀਆਂ ਹਨ:— 

ਤੇਰੇ ਲੌਂਗ ਦਾ ਵੱਜਾ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ। 

ਪੁਰਾਤਨ ਕਾਲ ਤੋਂ ਹੀ ਪੰਜਾਬੀ ਲੋਕ-ਕਵਿਤਾ ਦੇ ਕਈ ਬਿਰਤਾਂਤੀ ਤੇ ਸਰੋਦੀ ਗੀਤ ਜਾਂ ਨਮੂਨੇ ਮਿਲਦੇ ਹਨ, ਜੋ ਇਸ ਗੱਲ ਨੂੰ ਸਿਧ ਕਰਦੇ ਹਨ ਕਿ ਪੂਰਵ-ਮੁਗ਼ਲ ਕਾਲ ਤੋਂ ਹੀ ਪੰਜਾਬੀ ਲੋਕ-ਸਾਹਿਤ ਆਪਣਾ ਰੂਪ ਕਾਫ਼ੀ ਹਦ ਤਕ ਨਿਖ਼ਾਰ ਚੁਕਾ ਸੀ। 

ਪੂਰਵ-ਮੁਗ਼ਲ ਕਾਲ ਵਿਚ ਬਹੁਤ ਸਾਰੀ ਲੋਕ-ਗਾਥਾ, ਨਾਥਾਂ ਜੋਗੀਆਂ ਤੇ ਪੰਜਾਬ ਦੇ ਲੋਕ-ਨਾਇਕ ਰਾਜਿਆਂ ਆਦਿ ਨਾਲ ਸੰਬੰਧਿਤ ਹੈ। ਇਨ੍ਹਾਂ ਵਿਚੋਂ ਪੂਰਨ ਨਾਥ ਜੋਗੀ, ਰਾਜਾ ਰਸਾਲੂ ਤੇ ਰਾਣੀ ਕੋਕਲਾਂ, ਗੋਪੀ ਚੰਦ ਤੇ ਮੈਨਾਵੰਤੀ, ਭਰਥਰੀ ਹਰੀ ਆਦਿ ਨਾਵਾਂ ਤੇ ਕਥਾਵਾਂ ਨਾਲ ਜੁੜੇ ਹੋਏ ਕਈ ਲੋਕ-ਗੀਤ ਮਿਲਦੇ ਹਨ। ਹੇਠਲਾ ਲੋਕ-ਗੀਤ ਗੋਪੀ ਚੰਦ ਦੇ ਨਹਾਉਣ ਸਮੇਂ ਮਾਤਾ ਮੈਨਾਵੰਤੀ ਦੇ ਝਰੋਖੇ ਵਿਚ ਅੱਥਰੂ ਡਿੱਗਣ ਤੇ ਗੋਪੀ ਚੰਦ ਦੇ ਜੋਗ ਧਾਰਨ ਕਰਨ ਬਾਰੇ ਰਚਿਆ ਗਿਆ ਹੈ :

ਚੰਨਣ ਚੌਕੀ ਵੇ ਗੋਪੀ ਚੰਦਾ, ਗੰਗਾ ਜਲ ਪਾਣੀ ਕੋਈ ਬੈਠ ਗੋਪੀ ਚੰਦ ਨ੍ਹਾਵੇ ਨ੍ਹਾਵੇ-ਧੋਵੇ, ਗੋਪੀ-ਚੰਦ ਵਸਤਰ ਪਹਿਨੇ ਮਾਤਾ ਵੇਖ ਮਹਿਲਾਂ ਵਿਚੋਂ ਰੋਈ ਵੇ ਮੀਂਹ ਨਾ ਵਰਸੇ, ਨੀ ਮਾਤਾ ਮੇਰੀ, ਨਾ ਬੱਦਲ ਗਰਜੇ ਇਹ ਬੂੰਦ ਕਹਾਂ ਸੇ ਆਈ ਵੇ ? 

ਪੰਜਾਬ ਦੇ ਪੂਰਵ  ਮਧਕਾਲੀਨ ਇਤਿਹਾਸ ਵਿਚ ਰਾਜਾ ਰਸਾਲੂ ਨੂੰ ਲੋਕਨਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਸਿਆਲਕੋਟ ਦੇ ਰਾਜੇ ਸਲਵਾਨ ਦਾ ਪੁੱਤਰ ਸੀ ਜੋ ਪੂਰਨ ਦੇ ਵਰ ਨਾਲ ਰਾਣੀ ਲੂਣਾ ਦੀ ਕੁਖੋਂ ਜਨਮਿਆ ਸੀ ਅਤੇ ਸਾਰੀਆਂ ਲੋਕ-ਵਾਰਤਾਵਾਂ ਜੁੜੀਆਂ ਹੋਈਆਂ ਹਨ ਅਤੇ ਰਾਜਾ ਰਸਾਲੂ ਤੇ ਰਾਣੀ ਇਸ ਨਾਤੇ ਪੂਰਨ ਦਾ ਛੋਟਾ ਭਾਈ ਸੀ। ਰਾਜੇ ਰਸਾਲੂ ਨਾਲ ਸਬੰਧਿਤ ਕੋਕਲਾਂ ਦੀ ਵਾਰ ਵੀ ਬੜੀ ਪਸਿੱਧ ਹੈ। ਇਹ ਵਾਰਤਾ ਸਰ ਰਿਚਰਡ ਟੈਂਪਲ ਦੇ "Legends of the Panjab" ਵਿਚ ਦਰਜ ਹੈ ਅਤੇ ਬਾਵਾ ਬੁੱਧ ਸਿੰਘ ਨੇ ਵੀ ਰਾਜਾ ਰਸਾਲੂ ਨਾਂ ਦੀ ਪੁਸਤਕ ਵਿਚ ਇਸ ਬਾਰੇ ਭਰਪੂਰ ਵਾਕਫ਼ੀਅਤ ਦੇ ਕੇ ਕਵਿਤਾ ਤੇ ਗੀਤਾਂ ਦੇ ਹਵਾਲੇ ਵੀ ਦਿਤੇ ਹਨ | ਭਾਵੇਂ ਬਾਵਾ ਬੁਧ ਸਿੰਘ ਅਨੁਸਾਰ ਇਹ ਲੋਕ-ਗੀਤ ਦੋ-ਢਾਈ ਸੌ ਸਾਲ ਪੁਰਾਣੇ ਹਨ, ਪਰ ਇਸ ਦੀ ਰਚਨਾ ਦੀ ਸ਼ੈਲੀ, ਬਣਤਰ ਆਦਿ ‘ਗੁਣ ਤੇ ਰਚਨਾ ਦਾ ਰੁਮਾਂਟਿਕ ਸੁਭਾਅ ਆਦਿ ਸਭ ਵਿਸ਼ੇਸ਼ਤਾਵਾਂ ਇਨ੍ਹਾਂ ਸ੍ਰੋਤਾਂ ਨੂੰ ਪੂਰਵ-ਮੁਗ਼ਲ ਕਾਲ ਦੇ ਭਟ ਚਰਨ ਸ਼ੈਲੀ ਨਾਲ ਜੋੜਦੇ ਹਨ। ਤੋਤਾ ਮੈਨਾ, ਸਪ, ਬਿੱਲੀ-ਚੂਹਾ, ਹਿਰਨ-ਘੋੜਾ ਆਦਿ ਜਾਨਵਰਾਂ ਦਾ ਕਥਾ ਵਿਚ ਪ੍ਰਵੇਸ਼ ਤੇ ਰੁਮਾਂਟਿਕ ਵਾਤਾਵਰਨ, ਲੋਕ-ਕਵੀਆਂ ਦੀ ਚੰਡ ਕਲਪਨਾ ਸ਼ਕਤੀ ਦੀ ਸਾਖੀ ਭਰਦਾ ਹੈ ਅਤੇ ਤਤਕਾਲੀਨ ਲੋਕ-ਸੰਸਕ੍ਰਿਤੀ ਨੂੰ ਪਾਠਕਾਂ ਦੇ ਸਨਮੁਖ ਲਿਆ ਖੜਾ ਕਰਦਾ ਹੈ :

ਸਦਾ ਨਾ ਫੁਲਣ ਤੋਰੀਆਂ ਨਫ਼ਰਾ, ਸਦਾ ਨਾ ਸਾਵਣ ਹੋਇ। ਸਦਾ ਨ ਜੋਬਨੁ ਥਿਰੁ ਰਹੇ, ਸਦਾ ਨ ਜੀਵੇ ਕੋਇ। ਸਦਾ ਨ ਰਾਜਿਆਂ ਹਾਕਮਾਂ, ਸਦਾ ਨਾ ਰਾਜਿਆਂ ਦੇਸ। ਸਦਾ ਨ ਹੋਵੇ ਘਰ ਆਪਦਾ ਨਫ਼ਰਾ, ਭਠ ਪਿਆ ਪ੍ਰਦੇਸ।

 ਇਸ ਕਾਲ ਦੀਆਂ ਹੋਰ ਪ੍ਰਸਿੱਧ ਲੋਕ-ਵਾਰਤਾਵਾਂ, ਢੋਲ-ਸੰਮੀ, ਪੂਰਨ ਭਗਤ, ਸਖੀ-ਸਰਵਰ ਆਦਿ ਹਨ, ਜਿਨ੍ਹਾਂ ਬਾਰੇ ਉਲੇਖ ਸਰ ਰਿਚਰਡ ਟੈਂਪਲ ਤੇ ਸਵਿਨਰਟਨ ਆਦਿ ਲੇਖਕਾਂ ਦੀਆਂ ਪੁਸਤਕਾਂ ਵਿਚ ਮਿਲਦਾ ਹੈ। ਅਸਲ ਵਿਚ ਪੰਜਾਬ ਦੀਆਂ ਲੋਕ-ਵਾਰਤਾਵਾਂ ਦਾ ਮੂਲ ਸਰੋਤ ਸੰਸਕ੍ਰਿਤ ਸਾਹਿਤ ਦੇ ਪ੍ਰਾਚੀਨ ਗ੍ਰੰਥਾਂ, ਪੰਚਤੰਤਰ, ਕਥਾ ਸ੍ਰੋਤ ਸਾਗਰ ਅਤੇ ਪੁਰਾਣਾਂ ਨਾਲ ਜਾ ਮਿਲਦਾ ਹੈ। ਰਾਮਾਇਣ ਅਤੇ ਮਹਾਂਭਾਰਤ ਆਦਿ ਨਾਲ ਸੰਬੰਧਿਤ ਬਹੁਤ ਸਾਰੀ ਕਥਾ ਸਮੱਗਰੀ,ਮੌਖਿਕ ਰੂਪ ਦੀਆਂ ਦੰਦ-ਕਥਾਵਾਂ ਅਤੇ ਵਾਰਤਾਵਾਂ ਤੋਂ ਛੁਟ ਕੁਝ ਟੋਟਕੇ ਆਦਿ ਵੀ ਪ੍ਰਚਲਿਤ ਰਹੇ ਹਨ, ਜਿਨ੍ਹਾਂ ਵਿਚ ਬੌਧਿਕ ਚਤਰਤਾ, ਗਿਆਨ ਤੇ ਲੋਕ-ਸੂਝ ਦੇ ਪ੍ਰਤਖ ਪ੍ਰਮਾਣ ਮਿਲ ਜਾਂਦੇ ਹਨ। ਅਜਿਹਾ ਲੋਕ-ਸਾਹਿਤ ਭਰਪੂਰ ਰੂਪ ਵਿਚ ਇਸ ਕਾਲ ਤੇ ਅਗਾਮੀ ਕਾਲਾਂ ਦੇ ਪੰਜਾਬੀ ਸਾਹਿਤਕਾਰਾਂ ਦਾ ਵਿਰਸਾ ਰਿਹਾ ਹੈ, ਜਿਨ੍ਹਾਂ ਤੋਂ ਉਨ੍ਹਾਂ ਨੇ ਸੁਚੇਤ ਅਤੇ ਅਚੇਤ ਰੂਪ ਵਿਚ ਬਹੁਤ ਸਾਰੀ ਪ੍ਰੇਰਨਾ ਲਈ ਹੈ। 

ਡਾ: ਮੋਹਨ ਸਿੰਘ ਨੇ ਇਸ ਕਾਲ ਦੇ ਲੋਕ-ਸਾਹਿਤ ਦਾ ਇਕ ਰੂਪ ‘ਕਹਿ ਮੁਕਰਨੀਆਂ’ ਦਸਿਆ ਹੈ। ਕਹਿ ਮੁਕਰਨੀਆਂ ਉਨ੍ਹਾਂ ਬੁਝਾਰਤਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਵਿਚ ਜਵਾਬ ਵੀ ਵਿਚੇ ਹੁੰਦਾ ਹੈ। 

ਬੁਝਾਰਤਾਂ 

ਇਸ ਕਾਲ ਦੇ ਪੰਜਾਬੀ ਲੋਕ-ਸਾਹਿਤ ਵਿਚ ਬੁਝਾਰਤਾਂ ਖ਼ਾਸ ਤੌਰ 'ਤੇ ਪ੍ਰਚਲਿਤ ਹਨ। ਇਨ੍ਹਾਂ ਬੁਝਾਰਤਾਂ ਰਾਹੀਂ ਬੱਚਿਆਂ ਦੀ ਸੂਝ ਨੂੰ ਬਲਵਾਨ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਸਿਖਿਆ, ਇਤਿਹਾਸ, ਭੂਗੋਲ ਤੇ ਕਿਸੇ ਸਮੇਂ ਦਾ ਆਰਥਿਕ ਤੇ ਸਮਾਜਿਕ ਜੀਵਨ ਕਿਸੇ ਨਾ ਕਿਸੇ ਰੂਪ ਵਿਚ ਆ ਹੀ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਕਾਲ ਵਿਚ ਹੋਏ ਪ੍ਰਸਿੱਧ ਕਵੀ ਅਮੀਰ ਖ਼ੁਸਰੋ ਨੇ ਪੰਜਾਬੀ ਬੁਝਾਰਤਾਂ ਦਾ ਦਿਹਲਵੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ। ਇਹ ਬੁਝਾਰਤਾਂ ਅਜ ਤਕ ਸੀਨਾ-ਬ-ਸੀਨਾ ਤੁਰੀਆਂ ਆ ਰਹੀਆਂ ਹਨ। ਉਦਾਹਰਣ ਵਜੋਂ— 

1.ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਤੇ ਸਤਵੀਂ ਬੇਦੀ (ਤਕੜੀ)

2.ਬਾਤ ਪਾਵਾਂ ਬਤੌਲੀ ਪਾਵਾਂ, ਸੁਣ ਵੇ ਭਾਈ ਹਕੀਮਾ, ਲਕੜੀਆਂ 'ਚੋਂ ਪਾਣੀ ਕਢਾਂ, ਚੁਕ ਬਣਾਵਾਂ ਢੀਮਾਂ। (ਗੰਨੇ ਦਾ ਰਸ ਤੇ ਗੁੜ)

3.ਚੂਨੇ ਗੱਚ ਕੋਠੜੀ ਦਰਵਾਜ਼ਾ ਹੈ ਨਾ (ਆਂਡਾ) 

4.ਲੌਂਗ ਤੇ ਲਾਇਚੀ ਨਹਾਉਣ ਚਲੇ, ਲਾਚੀ ਮਾਰੀ ਟੁੱਭੀ। ਲੌਂਗ ਸਿਰੋ ਸਿਰ ਪਿੱਟਣ ਲਗਾ, ਹਾਇ ਹਾਇ ਲਾਚੀ ਡੁੱਬੀ। (ਲਜ ਤੇ ਡੋਲ) 

5.ਪਹਿਲੋਂ ਜੰਮਿਆ ਮੈਂ, ਵਤ ਜੰਮੀ ਮੇਰੀ ਤਾਈ। ਛਿਕ ਛਿਕ ਕੇ ਮੈਂ ਪਿਉ ਜਮਾਇਆ, ਵੱਤ ਜੰਮੀ ਮੇਰੀ ਮਾਈ। (ਦੁੱਧ, ਦਹੀਂ, ਮੱਖਣ, ਲੱਸੀ)

6. ਇਨੀ ਕੁ ਇਕ ਘੜੀ, ਰਾਣੀ ਵੀ ਨਹਾਤੀ, ਰਾਜਾ ਵੀ ਨਹਾਤਾ, ਫੇਰ ਭਰੀ ਦੀ ਭਰੀ। (ਸੁਰਮੇਦਾਨੀ) 

ਇਨ੍ਹਾਂ ਬੁਝਾਰਤਾਂ ਦੀ ਬੋਲੀ ਅਜ ਦੇ ਸਮੇਂ ਨਾਲ ਬਹੁਤ ਮਿਲਦੀ ਹੈ ਅਤੇ ਛੰਦ ਵੰਨਗੀ ਵੀ ਅਨੇਕ ਪ੍ਰਕਾਰ ਦੀ ਹੈ। ਇਸੇ ਸਮੇਂ ਦਾ ਇਕ ਹੋਰ ਕਵੀ ਪੰਡਤ ‘ਸੁਰਤਾ’ ਹੋਇਆ ਹੈ, ਜਿਸ ਦੀਆਂ ਬੁਝਾਰਤਾਂ ਮਿਲਦੀਆਂ ਹਨ। 

1. ਇਹ ਬੁਝਾਰਤਾਂ, ਸੀਨਾ-ਬ-ਸੀਨਾ, ਅਜ ਤਕ ਚਲੀਆਂ ਆ ਰਹੀਆਂ ਹਨ। ਖ਼ਾਸ ਕਰਕੇ ਗੁਜਰਾਤ ਜ਼ਿਲ੍ਹੇ ਵਿਚ ਜਿਥੋਂ ਦਾ ਕਿ ਪੰਡਤ ਸੁਰਤਾ ਹੋਇਆ ਹੈ, ਆਮ ਪ੍ਰਚਲਿਤ ਹਨ | ਸਭ ਤੋਂ ਪਹਿਲੀ ਵਾਰ ਬਾਬਾ ਗੰਗਾ ਸਿੰਘ ਬੇਦੀ ਨੇ ਇਨ੍ਹਾਂ ਵਿਚੋਂ ਡੇਢ ਸੌ ਬੁਝਾਰਤਾਂ ਇਕੱਠੀਆਂ ਕੀਤੀਆਂ। ਉਨ੍ਹਾਂ ਦਾ ਖ਼ਿਆਲ ਹੈ ਕਿ ਬੁਝਾਰਤਾਂ ਦੀ ਗਿਣਤੀ ਤਾਂ ਇਸ ਬਹੁਤ ਜ਼ਿਆਦਾ ਹੈ। 

ਜੰਮਹਿ ਜੀਅ ਜਾਣੈ ॥ ਥਾਉ ॥ 

ਸੂਰਤਾ ਪੰਡਤਿ ਤਾ ਕਾ ਨਾਉ ॥ 

ਦੂਜੀ ਜਿਸ ਧਾਰਨਾ ਉਤੇ ਸੂਰਤ ਦੀਆਂ ਬੁਝਾਰਤਾਂ ਹਨ, ਉਹੀ ਧਾਰਨਾ ਨਾਮਰਦ ਜੀ ਤੇ ਇਨ੍ਹਾਂ ਤੋਂ ਪਹਿਲੇ ਹੋਏ ਕਵੀਆਂ ਨੇ ਵਰਤੀ ਹੈ। ਆਮ ਤੌਰ 'ਤੇ ਇਨ੍ਹਾਂ ਧਾਰਨਾ ਵਿਚ ਤਿੰਨ ਸਵਾਲ ਤੇ ਤਿੰਨ ਜਵਾਬ ਇਕੱਠੇ ਆਉਂਦੇ ਹਨ, ਜਿਵੇਂ 

ਪਰ ਘਰ ਗਈ ਨਾ ਬਹੁਤ 

ਪੋਥੀ, ਕਾਨੀ, ਨਾਰ। 

ਟੁਟੀ ਭੰਨੀ ਆ ਮੁੜੇ, ਜੇ ਮੋੜੇ ਕਰਤਾਰ। 

ਇਨ੍ਹਾਂ ਬੁਝਾਰਤਾਂ ਦੇ ਛੰਦ ਵੱਖਰੇ ਵੱਖਰੇ ਹਨ ਅਤੇ ਕਈ ਤਾਂ ਇਨ੍ਹਾਂ ਵਿਚੋਂ ਮੁਹਾਵਰੇ ਹੀ ਬਣ ਗਏ ਹਨ, ਜਿਵੇਂ :

ਸੌ ਚਾਚਾ ਤੇ ਇਕ ਪਿਓ 

ਸੌ ਦਾਰੂ ਤੇ ਇਕ ਘਿਓ। 

ਸੌ ਬੇਰ ਤੇ ਇਕ ਸਿਉ। 

ਪੰਡਤ ਸੁਰਤੇ ਬਾਰੇ ਇਕ ਅਜੀਬ ਕਹਾਣੀ ਪ੍ਰਚਲਿਤ ਹੈ ਕਿ ਇਕ ਰਾਜਕੁਮਾਰੀ ਆਪਣੇ ਧੌਲਰ ਵਿਚ ਰਹਿੰਦੀ ਸੀ। ਉਸ ਧੌਲਰ ਦੀਆਂ 360 ਪੌੜੀਆਂ ਸਨ। ਸ਼ਰਤ ਉਸ ਨੇ ਇਹ ਰਖੀ ਕਿ ਜਿਹੜਾ ਆਦਮੀ ਉਸ ਦੇ 360 ਸਵਾਲਾਂ ਦਾ ਠੀਕ ਉਤਰ ਦੇਵੇਗਾ, ਉਹ ਉਸ ਨਾਲ ਵਿਆਹ ਕਰਵਾ ਲਵੇਗੀ ਅਤੇ ਜਿਹੜਾ ਠੀਕ ਜਵਾਬ ਨਾ ਦੇ ਸਕੇ, ਉਸ ਨੂੰ ਉਹ ਕੈਦ ਕਰ ਲਵੇਗੀ। ਢੰਗ ਇਹ ਸੀ ਕਿ ਉਹ ਸਭ ਤੋਂ ਉਪਰਲੀ ਪੌੜੀ ’ਤੇ ਖਲੋ ਕੇ ਸਵਾਲ ਕਰੇਗੀ ਤੇ ਹਰ ਇਕ ਸਵਾਲ ਦੇ ਠੀਕ ਉਤਰ ਮਿਲਣ 'ਤੇ ਇਕ ਪੌੜੀ ਹੇਠਾਂ ਉਤਰਦੀ ਜਾਵੇਗੀ। ਇਕ ਰਾਜਾ ਆਪਣੇ ਵਜ਼ੀਰ ਨਾਲ ਉਸ ਰਾਜ ਕੁਮਾਰੀ ਨੂੰ ਵਰਨ ਖ਼ਾਤਰ ਮੁਕਾਬਲੇ ਲਈ ਜਾ ਰਿਹਾ ਸੀ। ਰਾਹ ਵਿਚ ਇਕ ਦਰੱਖ਼ਤ ਹੇਠ ਅਰਾਮ ਕਰਨ ਲਗੇ ਰਾਜਾ ਤੇ ਵਜ਼ੀਰ, ਸਵਾਲਾਂ ਦੇ  ਜਵਾਬ ਦੇਣ ਲਈ ਅਭਿਆਸ ਕਰ ਰਹੇ ਹਨ। ਪੰਡਿਤ ਸੁਰਤਾ ਬੱਕਰੀਆਂ ਚਾਰਦਾ ਹੋਇਆ ਕੋਲ ਆ ਬੈਠਾ ਤੇ ਉਨ੍ਹਾਂ ਦੇ ਗਲਤ ਪ੍ਰਸ਼ਨ ਤੇ ਗ਼ਲਤ ਉਤਰ ਸੁਣ ਕੇ ਉਸ ਕੋਲੋਂ ਰਿਹਾ ਨਾ ਗਿਆ ਅਤੇ ਵਿਚ ਆ ਦਖ਼ਲ ਦਿੱਤਾ ਕਿ ਇਸ ਪ੍ਰਸ਼ਨ ਦਾ ਉਤਰ ਇਉਂ ਨਹੀਂ, ਇਉਂ ਹੈ। ਰਾਜਾ ਉਸ ਦਾ ਉਤਰ ਸੁਣ ਕੇ ਪ੍ਰਭਾਵਿਤ ਹੋ ਗਿਆ ਤੇ ਨਾਲ ਜਾਣ ਲਈ ਕਿਹਾ। ਸ਼ਰਤ ਇਹ ਮਿਥੀ ਗਈ ਕਿ ਜੇ ਸੁਰਤਾ ਪੰਡਤ ਜਿਤ ਜਾਵੇ ਤਾਂ ਵਿਆਹ ਰਾਜਾ ਕਰਵਾਏਗਾ ਅਤੇ ਜੇ ਉਹ ਹਾਰ ਜਾਵੇ ਤਾਂ ਕੈਦ ਵੀ ਰਾਜਾ ਦੀ ਹੋਵੇਗੀ। ਅਖ਼ੀਰ ਸੁਰਤਾ ਜਿਤ ਗਿਆ ਤੇ ਰਾਜੇ ਦੇ ਵਿਆਹ ਪਿਛੋਂ ਉਹ ਉਨ੍ਹਾਂ ਦਾ ਵਜ਼ੀਰ ਬਣ ਗਿਆ। 

Folk-literature

The meaning of the word poetry in Indian literature is very wide. This word is synonymous with the word literature of the present time, so it has both the form of pada (poetry) and prose (prose). In Punjabi literature, the word poetry is taken to mean only poetry, so the motif of folk poetry is from those forms of poetry and folk songs, which have been on the tongues of people from generation to generation for many centuries. Seena has remained a part of our folk literature. The term folk-literature is contrasted with personal or written scriptural literature, the authors of which are known to us and which are embodied in the established evidences of literature in the form of poetry or prose, pingles or coined forms of literature, but folk. - We do not know anything about the author of literature. It is the collective creation of unknown writers, which continues to refine its form with each generation, and with time, its style or form is so refined that even prominent writers become eager to adapt their work to these forms or concepts.

The literature of every country is divided into these main literary streams or genres. The first form of literature or poetry that is closely or deeply related to folk life is folk literature, which comes into existence after the literary stream. It can be said that folk poetry is the mother of literary poetry. There are many forms of folk poetry, such as folk songs, folk stories, folk idioms or so-called folk quizzes or sayings. Such forms of folk poetry are found in sufficient quantity in the literature of every country. Folk song is the most prominent form of folk literature. The main features of folk songs are that it is an ancient form of poetry, its authors are common people and it keeps on moving and improving its form. In it, simple but meaningful sentiments of people are expressed. Its verse forms are from popular verses and are composed on the basis of folk music and folk tunes. With time, the collection of verse forms of folk songs increases so much that it becomes so integrated in people's lives that the poetry of the literary or individual poets takes away a lot from them, because the great literary poet's The aim is also to make his work accessible to the people and in doing so, the use of folk verses and folk poetic forms helps in making his literature more popular.

Major Forms of Punjabi Folk Songs:-

There are folk songs, ghoris, suhag, sithni, alahini and tappe etc. Some songs are related to folk dances i.e. gidha, bhangra, jhummar, sammi etc. Apart from this, Bishan-pada, Baran-mah, Satwara, Birhara, Karhala etc. are also forms of ancient folk songs. Dhola and Mahiye dances are very popular in West Punjab. In central and eastern Punjab, the speech of the vulture, Kalyan etc. are more prevalent. Many of the vulture's speeches are only one-stanzas, which contain the best poetic qualities in the smallest form. These may be said to be the most beautiful specimens of ancient poetry:—

The sound of your cloves, the recent ones took the plough.

Many narrative and sarodi songs or samples of Punjabi folk poetry are found since ancient times, which proves that Punjabi folk literature had refined its form to a great extent since the pre-Mughal period.

In the pre-Mughal period, many folktales are related to the Nathan Jogis and the folk-hero kings of Punjab. Among them, there are many folk songs associated with the names and stories of Puran Nath Jogi, Raja Rasalu and Rani Koklan, Gopi Chand and Manavanti, Bharthari Hari etc. The following folk-song is composed about Gopi Chand's jog when a tear fell in the window of Mother Manavanti while bathing:

Channan Chowki ve Gopi Chanda, Ganga Jal Pani Koi sit Gopi Chand Nhave Nhave-Dhove, Gopi-Chand clothed Mata see cry from the palaces, let it not rain, neither my mother, nor the clouds thunder, I say this drop.

Raja Rasalu is known as a folk hero in the pre-medieval history of Punjab. He was the son of King Salwan of Sialkot who was born from the womb of Rani Luna with Puran's bosom and all the folklores are connected and Raja Rasalu and Rani were thus Puran's younger brother. The war of Kokals associated with Raje Rasalu is also very famous. This story is recorded in Sir Richard Temple's "Legends of the Panjab" and Bawa Buddha Singh has also eloquently written about it in a book called Raja Rasalu and has also given references to poetry and songs. According to Bawa Budh Singh, these folk songs are 2-250 years old, but the style of composition, structure, romantic nature of composition, etc. all the features connect these sources with the Bhat Charan style of the pre-Mughal period. . The introduction of animals such as parrot, snake, cat-mouse, deer-horse etc. in the story and the romantic atmosphere, the moon of the folk poets testify to the power of imagination and present the folk culture of the time to the readers:

Sada na Phulan Torian Nafra, Sada Na Savan Hoi. Sada na jobnu thiru rahe, Sada na jive koi. Never kings rulers, never kings country. Let not your home be always your enemy, the country is ruined.

Other famous folk tales of this period are Dhol-Sammi, Pooran Bhagat, Sakhi-Sarvar, etc., about which mention is found in the books of writers such as Sir Richard Temple and Swinnerton. In fact, the original sources of Punjabi folk tales are found in the ancient texts of Sanskrit literature, Panchatantra, Katha Srot Sagar and Puranas. A lot of story material related to Ramayana and Mahabharata etc., apart from oral stories and talks, some tricks etc. have also been in vogue, in which clear proofs of intellectual acumen, knowledge and folk wisdom are found. Such folk-literature has been the legacy of the Punjabi writers of this period and future periods, from whom they consciously and unconsciously took a lot of inspiration.

Dr. Mohan Singh has described a form of folk literature of this period as 'Kah Mukarniyan'. Riddles are called riddles in which the answer is also inside.

Riddles

Riddles are particularly prevalent in the Punjabi folk literature of this period. Children's intelligence is strengthened through these riddles. In these, education, history, geography and the economic and social life of a certain time come in one form or another. It is said that during this period, the famous poet Amir Khusro translated Punjabi riddles into Dihlvi language. These riddles are still going side by side. For example—

1. Baba Lodhi came from outside, six legs and seventh bedi (thickness).

2. I can talk, I can put towels, listen to Bhai Hakima, I will draw water from the trees, I will make sticks. (sugarcane juice and jaggery)

3. Lime plaster cell door is not (egg)

4. Clove and Lychee went to bathe, Lachi Mari Tubhi. Long Siro began to beat his head, hi hi lachi drowned. (Lage and Dole)

5. I was born first, my mother was born. Little by little, I got my father, I got my mother. (Milk, Curd, Butter, Lassi)

6. In just one hour, the queen also bathed, the king also bathed, and then Bhri's bath. (Surmedani)

The language of these riddles is very similar to today's time and the verse variety is also of many types. Another poet of the same period was Pandit 'Surta', whose riddles are found.

1. These riddles, side by side, continue till date. Especially in the district of Gujarat where Pandit Surta is from, they are common For the first time, Baba Ganga Singh Bedi collected one and a half hundred of these riddles. They think that the number of riddles is much more than this.

Born to live where

Surta Pandit ta ka now.

The second concept on which the Surat's riddles are based is the same concept used by Namradji and the poets before him. Generally, three questions and three answers come together in these concepts, vizBut did not go home muchPothi, Kani, Nar.Tuti Bhani comes back, if the creator turns.

The verses of these riddles are different and some of them have become idioms, like:

One hundred uncles and one father

One hundred alcohol and one ghee.

One hundred and one hundred

A strange story is prevalent about Pandit Surte that a princess used to live in his Dholar. That Dholar had 360 steps. She made a condition that the man who answers her 360 questions correctly, she will marry him and the one who cannot answer correctly, she will imprison him. The method was that she would stand on the topmost step and ask questions and on each question being answered correctly, she would go down one step. A king with his vizier was going to a contest for the sake of winning that Raj Kumari. On the way, resting under a tree, the king and the vizier are practicing answering questions. Pandit Surta came to herding the goats and after hearing their wrong answer to the wrong question, he did not leave him and intervened that the answer to this question is not like this, it is like this. The king was impressed to hear his story and asked to go along. The condition was fixed that if Surta Pandit wins, the marriage will be arranged by the king, and if he loses, the imprisonment will also belong to the king. Finally Surta Jit went and after the marriage of the king he became his vizier.


Comments

Post a Comment

Popular posts from this blog

ਲੇਖ Social Media in Punjabi in paragraph 2021

Corruption eassy in Punjabi and English 2022

My favourite movie eassy in Punjabi and English 2021