Manoranjan in Punjabi and and english 2021 August

What is entertainment?

We do thousands of things every day. It is through these actions that we find success in life. We work hard to live life. We get very angry when we get tired while working and our brain gets tired. This anger is nothing but mental fatigue. To alleviate this fatigue, we choose the path of recreation. We can also call entertainment our hobby. Recreation is a great way to relieve fatigue. Man faces a lot of difficulties every day, finally gets frustrated every evening due to fatigue, he resorted to entertainment to end it all. And the mind gets refreshed. Recreation is also important for good health. Each person has his or her own way of entertaining, but it is true that every person has his or her own entertainment. A small child who is just a few months old is also entertained by kicking hands and feet. In the old days people used to entertain themselves through arenas, but modern entertainment is related to mobiles. There are many types of entertainment. Many entertainments are done sitting at home and many entertainments are done outside the home. Every human being likes to entertain according to his situation, taste, but we cannot harm others by not entertaining. Entertainment calms us by meeting our mental and physical needs.

Entertainment eassy in English and punjabi

Some forms of entertainment are as follows:-

TV is a great source of entertainment. Movies, dramas, cartoons are watched on TV. It entertains people of all ages. TV is a very important tool in modern times.

Radio is also a means of entertainment. In which news stories, dramas etc. are heard, but it is an old means of entertainment and its use is less in modern times.

Good entertainment is also provided through sports. Sports are played both indoors and outdoors. Inside the house, Dr. Tash is called Chess Ludo and ground games are played outside the house.


Exercise is a very old and good form of entertainment. Exercise makes good use of leisure time. Exercise refreshes the mind, which is a great source of entertainment.

Mobile phones have become a hobby of today's children. Mobile has everything in the world. It contains all kinds of knowledge. Mobile is 90% entertainment. Includes all kinds of movies, videos, photos, games, etc.

Reading is also a great source of entertainment. Many educated people enjoy reading novels, reading newspapers, reading stories, reading magazines in their spare time. These things entertain and increase knowledge.

Cooking is also a means of recreation ‌ something a normal age can do. We prepare food every day but many people create new recipes for their hobbies.

Cleaning is also a great way to have fun. Many people like to clean up in their spare time.

Walking is also a great way to have fun. Most people prefer to spend a few days in a cool place or a place of their choice for mental relaxation after a long period of fatigue. Made for places like hill stations.

Many people enjoy a delicious meal at dinner to relieve the fatigue of the day. It is also a great source of entertainment.

When we are physically and mentally exhausted throughout the day, most people fall asleep early which relieves our mental and physical fatigue and we feel refreshed the next morning.

Video games are also a great source of entertainment. This method is usually adopted by children, but many older people are also fond of video games through which they entertain themselves.


Bathing is also a great way to have fun. Many people get tired after working all day and they find it fun to bathe for hours at night.

Dancing is a great source of exercise as well as entertainment. Many people like to watch or do a good type of dance to relieve fatigue.

Music lovers resort to music to relax their minds. They listen to music or compose their own music. Music is a great source of entertainment.

Drawing or drawing is one of the many forms of entertainment. Many people use their hands to draw pictures to refresh their minds.

Photography is also a pastime and a hobby. Many people take pictures of things that are pleasing to the eye to refresh the mind and relax the eyes.

Pilgrimages or places of worship are also a great source of entertainment. But it is usually adopted by older people. Going to religious places also calms the mind.

Writing is also a great source of entertainment. Many people entertain themselves by writing down their daily routine in their diary. Many people write stories, tales, poems to relieve fatigue.

Gymnastics is also a great source of entertainment. Many people like to watch and do gymnastics to relieve fatigue.

Animal husbandry is a great way to have fun. In their spare time, many people keep animals for fun and care for them and play with them.

Planting is also a means of recreation. Many people plant and nurture flowering plants to entertain themselves.

Spending time with friends or partying is also a great way to have fun. Because talking to peers or meeting them also refreshes the mind.

Sitting with family is also a great way to have fun. Many people find it refreshing to talk to their family at night to relieve the fatigue of the day.

Some of the benefits of recreation are as follows:-


Recreation brings peace of mind.

Recreation keeps the body healthy.

Leisure time is used for recreation.

Recreation keeps away mental illnesses and tensions.

Good habits are developed in a human being through entertainment.

The methods we use as entertainment can sometimes lead to future success.

Through entertainment a human being remains happy.

We know ourselves only through entertainment.

Entertainment is a means of knowledge.

Recreation brings us closer to our friends and family.

Many forms of entertainment provide us with information about the world.

Many means of entertainment lead to new discoveries.

                    ਮਨੋਰੰਜਨ ਕੀ ਹੈ?

ਅਸੀਂ ਹਰ ਰੋਜ਼ ਹਜ਼ਾਰਾਂ ਕੰਮ ਕਰਦੇ ਹਾਂ। ਇਨ੍ਹਾਂ ਕੰਮਾਂ ਰਾਹੀਂ ਹੀ ਅਸੀਂ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਦੇ ਹਾਂ। ਜਿੰਦਗੀ ਜਿਓਣ ਲਈ ਮਿਹਨਤ ਕਰਦੇ ਹਾਂ। ਜਦੋਂ ਅਸੀਂ ਮਿਹਨਤ ਕਰਦੇ ਕਰਦੇ  ਥੱਕ ਜਾਂਦੇ ਹਾਂ ਅਤੇ  ਸਾਡਾ ਦਿਮਾਗ ਥੱਕ ਜਾਂਦਾ ਹੈ ਤਾਂ ਅਸੀਂ ਬਹੁਤ ਗੁੱਸਾ ਕਰਦੇ ਹਾਂ।  ਇਹ ਗੁੱਸਾ ਹੋਰ ਕੁਝ ਨਹੀਂ ਮਾਨਸਿਕ ਥਕਾਵਟ ਹੈ। ਇਸ ਥਕਾਵਟ ਨੂੰ ਦੂਰ ਕਰਨ ਲਈ ਅਸੀਂ ਮਨੋਰੰਜਨ ਦੇ ਰਸਤੇ ਨੂੰ  ਚੁਣਦੇ ਹਾਂ। ਮਨੋਰੰਜਨ ਨੂੰ ਅਸੀਂ ਆਪਣਾ ਸ਼ੌਕ ਵੀ ਕਹਿ ਸਕਦੇ ਹਾਂ। ਮਨੋਰੰਜਨ ਥਕਾਵਟ ਦੂਰ ਕਰਨ ਦਾ ਵਧੀਆ ਸਾਧਨ ਹੈ। ਮਨੁੱਖ ਹਰ ਰੋਜ਼ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ, ਅੰਤ ਹਰ ਸ਼ਾਮ ਥਕਾਵਟ ਕਾਰਨ ਨਿਰਾਸ਼ ਹੁੰਦਾ ਹੈ, ਇਹ ਸਭ ਨੂੰ ਖਤਮ ਕਰਨ ਲਈ ਮਨੋਰੰਜਨ ਦਾ ਸਹਾਰਾ ਲੈਂਦਾ ਹੈ।  ਅਤੇ ਦਿਮਾਗੀ ਤਾਜ਼ਗੀ ਪ੍ਰਾਪਤ ਕਰਦਾ ਹੈ।  ਤੰਦਰੁਸਤੀ ਲਈ ਵੀ ਮਨੋਰੰਜਨ ਬਹੁਤ ਜ਼ਰੂਰੀ ਹੈ। ਹਰ ਇਕ ਮਨੁੱਖ ਵੱਖਰੇ ਵੱਖਰੇ ਢੰਗ ਨਾਲ ਮਨੋਰੰਜਨ ਕਰਦਾ ਹੈ,ਪਰ ਇਹ ਸੱਚ ਹੈ ਕਿ ਮਨੋਰੰਜਨ ਦਾ ਸਹਾਰਾ ਹਰ ਇਕ ਇਨਸਾਨ ਲੈਂਦਾ ਹੈ। ਇੱਕ ਛੋਟਾ ਬੱਚਾ ਜਿਸ ਦੇ ਜਨਮ ਨੂੰ ਕੁਛ ਹੀ ਮਹੀਨੇ ਹੋਏ ਹੁੰਦੇ ਹਨ ਉਹ ਬੱਚਾ ਵੀ ਹੱਥ ਪੈਰ ਮਾਰ ਕੇ ਮਨੋਰੰਜਨ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਵੀ ਲੋਕ ਮਨੋਰੰਜਨ ਅਖਾੜਿਆਂ ਰਾਹੀਂ ਕਰਦੇ ਸਨ, ਪ੍ਰੰਤੂ ਆਧੁਨਿਕ ਮਨੋਰੰਜਨ ਮੋਬਾਇਲਾਂ ਨਾਲ ਸਬੰਧ ਰੱਖਦਾ ਹੈ।  ਮਨੋਰੰਜਨ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ।  ਕਈ ਮਨੋਰੰਜਨ ਘਰ ਵਿਚ ਬੈਠ ਕੇ ਕੀਤੇ ਜਾਂਦੇ ਹਨ ਅਤੇ ਕਈ ਮਨੋਰੰਜਨ ਘਰ ਤੋਂ ਬਾਹਰ ਕੀਤੇ ਜਾਂਦੇ ਹਨ।ਹਰ ਇਕ ਮਨੁੱਖ  ਆਪਣੀ ਸਥਿਤੀ,  ਰੁੱਚੀ ਅਨੁਸਾਰ ਮਨੋਰੰਜਨ ਕਰਨਾ ਪਸੰਦ ਕਰਦਾ ਹੈ, ਪ੍ਰੰਤੂ ਅਸੀਂ ਮਨੋਰੰਜਨ ਨਹੀਂ ਰਾਹੀਂ  ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਮਨੋਰੰਜਨ ਮਾਨਸਿਕ ਅਤੇ ਸਰੀਰਕ ਲੋੜਾਂ ਦੀ ਪੂਰਤੀ ਕਰਕੇ ਸਾਨੂੰ ਸ਼ਾਂਤ ਕਰਦਾ ਹੈ।

Manoranjan in Punjabi and english


ਮਨੋਰੰਜਨ ਦੇ ਕੁਝ ਢੰਗ ਹੇਠ ਲਿਖੇ ਅਨੁਸਾਰ ਹਨ:-

ਟੀਵੀ ਮਨੋਰੰਜਨ ਦਾ ਵਧੀਆ ਸਾਧਨ ਹੈ। ਟੀ ਵੀ ਵਿੱਚ ਫ਼ਿਲਮਾਂ, ਨਾਟਕ, ਕਾਟੂਨਜ ਦੇਖੇ ਜਾਂਦੇ ਹਨ।ਇਸ ਵਿੱਚ ਹਰ ਇੱਕ ਉਮਰ ਦੇ ਇਨਸਾਨ ਦਾ  ਮਨੋਰੰਜਨ ਹੁੰਦਾ ਹੈ। ਟੀਵੀਂ ਆਧੁਨਿਕ ਜ਼ਮਾਨੇ ਵਿਚ ਬਹੁਤ ਮਹੱਤਵਪੂਰਨ ਸਾਧਨ ਹੈ।

ਰੇਡੀਓ ਵੀ ਮਨੋਰੰਜਨ ਦਾ ਇੱਕ ਸਾਧਨ ਹੈ। ਜਿਸ ਵਿਚ ਖਬਰਾਂ ਕਹਾਣੀ ਨਾਟਕ ਆਦਿ ਸੁਣੇ ਜਾਂਦੇ ਹਨ, ਪ੍ਰੰਤੂ ਇਹ ਮਨੋਰੰਜਨ ਦਾ ਇੱਕ ਪੁਰਾਣਾ ਸਾਧਨ ਹੈ ਇਸ ਦੀ ਵਰਤੋਂ ਅਜੋਕੇ ਸਮੇਂ ਵਿੱਚ ਘੱਟ ਕੀਤੀ ਜਾਂਦੀ ਹੈ।

ਖੇਡਾਂ ਰਾਹੀਂ ਵੀ ਚੰਗਾ ਮਨੋਰੰਜਨ ਕੀਤਾ ਜਾਂਦਾ ਹੈ। ਖੇਡਾਂ ਘਰ ਦੇ ਅੰਦਰ ਅਤੇ ਘਰ ਦੇ ਬਾਹਰ, ਦੋਵਾਂ ਤਰਾਂ ਦੀਆਂ ਹੁੰਦੀਆਂ ਹਨ। ਘਰ ਦੇ ਅੰਦਰ ਡਾ ਤਾਸ਼ ਸ਼ਤਰੰਜ ਲੁਦੋ ਆਖੇ ਜਾਂਦੇ ਹਨ ਅਤੇ ਘਰ ਦੇ ਬਾਹਰ ਗਰਾਉਂਡ ਵਾਲੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ।

ਕਸਰਤਾਂ ਮਨੋਰੰਜਨ ਦਾ ਬਹੁਤ ਪੁਰਾਣਾ ਅਤੇ ਵਧੀਆ ਸਾਧਨ ਹਨ। ਕਸਰਤ ਦਾ ਰਾਹੀਂ ਵਿਹਲੇ ਸਮੇਂ ਦੀ ਯੋਗ ਵਰਤੋਂ ਕੀਤੀ ਜਾਂਦੀ ਹੈ। ਦਿਮਾਗ ਦੀ ਤਾਜ਼ਗੀ ਕਸਰਤਾਂ ਰਾਹੀਂ ਹੁੰਦੀ ਹੈ, ਜੋ ਕਿ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ।

ਮੋਬਾਈਲ ਚਲਾਉਣਾ ਅੱਜ ਕੱਲ ਦੇ ਬੱਚਿਆਂ ਦਾ ਸ਼ੌਕ ਬਣ ਗਿਆ ਹੈ। ਮੋਬਾਇਲ ਉੱਤੇ ਦੁਨੀਆਂ ਦੀ ਹਰ ਚੀਜ਼ ਮੌਜੂਦ ਹੁੰਦੀ ਹੈ। ਇਸ ਵਿਚ ਹਰ ਤਰ੍ਹਾਂ ਦਾ ਗਿਆਨ ਹੈ। ਮੋਬਾਈਲ 90% ਮਨੋਰੰਜਨ ਦਾ ਸਾਧਨ ਹੈ। ਹਰ ਤਰ੍ਹਾਂ ਦੀਆਂ ਫਿਲਮਾਂ, ਵੀਡੀਓ, ਫੋਟੋਆਂ, ਗੇਮਾਂ ਆਦਿ ਸ਼ਾਮਲ ਹੁੰਦੀਆਂ ਹਨ।

ਪੜਨਾ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ। ਕਈ ਪੜ੍ਹੇ-ਲਿਖੇ ਲੋਕ ਆਪਣੇ ਵਿਹਲੇ ਸਮੇਂ ਵਿੱਚ ਨਾਵਲ ਪੜ੍ਹਨਾ, ਅਖਬਾਰ ਪੜ੍ਹਨਾ, ਕਹਾਣੀਆਂ ਪੜ੍ਹਨਾ, ਮੈਗਜ਼ੀਨ ਪੜ੍ਹਨਾ, ਆਪ ਪਸੰਦ ਕਰਦੇ ਹਨ। ਇਹ ਚੀਜ਼ਾਂ ਮਨੋਰੰਜਨ ਕਰਦੀਆਂ ਹਨ ਅਤੇ ਗਿਆਨ ਵਿੱਚ ਵਾਧਾ ਕਰਦੀਆਂ ਹਨ।

ਖਾਣਾ ਬਣਾਉਣਾ ਵੀ ਮਨੋਰੰਜਨ ਦਾ ਇੱਕ ਸਾਧਨ ਹੈ‌ ਜੋ ਆਮ ਕਰਕੇ ਇਕ ਉਮਰ ਦਾ ਇਨਸਾਨ ਕਰ ਸਕਦਾ ਹੈ। ਖਾਣਾ ਅਸੀਂ ਹਰ ਰੋਜ਼ ਬਣਾਉਂਦੇ ਹਾਂ ਪਰ ਕਈ ਲੋਕ ਆਪਣੇ ਸ਼ੌਕ ਲਈ ਖਾਣੇ ਦੀਆਂ ਨਵੀਆਂ ਵਿਧੀਆਂ ਤਿਆਰ ਕਰਦੇ ਹਨ।

ਸਫਾਈ ਕਰਨਾ ਵੀ ਮਨੋਰੰਜਨ ਦਾ  ਇਕ ਵਧੀਆ ਢੰਗ ਹੈ। ਕਈ ਲੋਕ ਆਪਣੇ ਵਿਹਲੇ ਸਮੇਂ ਵਿਚ ਸਫਾਈ ਕਰਨਾ ਪਸੰਦ ਕਰਦੇ ਹਨ।

ਘੁੰਮਣਾ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ। ਜ਼ਿਆਦਾਤਰ ਵਿਅਕਤੀ ਲੰਬੀ ਥਕਾਵਟ ਮਗਰੋਂ ਮਾਨਸਿਕ ਆਰਾਮ ਲਈ ਠੰਢੀਆਂ ਥਾਵਾਂ ਜਾਂ ਆਪਣੀ ਪਸੰਦ ਦੀ ਜਗ੍ਹਾ ਉੱਤ ਜਾ ਕੇ ਕੁਝ ਦਿਨ ਬਿਤਾਉਣਾ ਪਸੰਦ ਕਰਦੇ ਹਨ। ਹਿੱਲ ਸਟੇਸ਼ਨ ਵਰਗੀਆਂ ਥਾਵਾਂ ਲਈ ਬਣਾਈਆਂ ਜਾਂਦੀਆਂ ਹਨ।

ਕਈ ਲੋਕ ਦਿਨ ਦੀ ਥਕਾਵਟ ਦੂਰ ਕਰਨ ਲਈ ਰਾਤ ਦੇ ਖਾਣੇ ਵਿੱਚ ਮਨਭਾਉਂਦਾ ਖਾਣਾ ਖਾਣ ਦਾ ਆਨੰਦ ਮਾਣਦੇ ਹਨ ਇਹ ਵੀ ਮਨੋਰੰਜਨ ਦਾ ਵਧੀਆ ਸਾਧਨ ਹੈ।

ਜਦੋਂ ਅਸੀਂ ਦਿਨ ਭਰ ਸਰੀਰਕ ਅਤੇ ਮਾਨਸਿਕ ਤੌਰ ਤੇ ਥੱਕ ਜਾਂਦੇ ਹਾਂ ਤਾਂ ਜ਼ਿਆਦਾਤਰ ਲੋਕ ਜਲਦੀ ਸੌਂ ਜਾਂਦੇ ਹਨ ਜਿਸ ਕਰਕੇ ਸਾਡੀ ਮਾਨਸਿਕ ਅਤੇ ਸਰੀਰਕ ਥਕਾਵਟ ਦੂਰ ਹੁੰਦੀ ਹੈ ਅਤੇ ਅਗਲੀ ਸਵੇਰ ਅਸੀਂ ਤਾਜ਼ਗੀ ਮਹਿਸੂਸ ਕਰਦੇ ਹਾਂ।

ਵੀਡੀਓ ਗੇਮਾਂ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹਨ। ਇਹ ਢੰਗ ਆਮ ਕਰਕੇ ਬੱਚਿਆਂ ਵੱਲੋਂ ਅਪਣਾਇਆ ਜਾਂਦਾ ਹੈ, ਪਰ ਕਈ ਵੱਡੀ ਉਮਰ ਦੇ ਵਿਅਕਤੀ ਵੀ ਵੀਡੀਓ ਗੇਮ ਦੇ ਸ਼ੌਕੀਨ ਹੁੰਦੇ ਹਨ ਜਿਸ ਰਾਹੀਂ ਉਹ ਆਪਣਾ ਮਨੋਰੰਜਨ ਕਰਦੇ ਹਨ।

ਨਹਾਉਣਾ ਵੀ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ। ਕਈ ਲੋਕ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹਨ ਅਤੇ ਉਹ ਲੋਕ ਰਾਤ ਨੂੰ ਘੰਟਿਆਂ‌ ਤੱਕ ਨਹਾਉਣ ਵਿੱਚ ਹੀ ਆਪਣਾ ਮਨੋਰੰਜਨ ਸਮਝਦੇ ਹਨ।


ਨੱਚਣਾ ਇੱਕ ਕਸਰਤ ਦੇ ਨਾਲ ਨਾਲ ਮਨੋਰੰਜਨ ਦਾ ਵਧੀਆ ਸਾਧਨ ਹੈ। ਕਈ ਲੋਕ ਥਕਾਵਟ ਨੂੰ ਦੂਰ ਕਰਨ ਲਈ ਵਧੀਆ ਕਿਸਮ ਦਾ ਨਾਚ ਦੇਖਣਾ ਜਾਂ ਕਰਨਾ ਪਸੰਦ ਕਰਦੇ ਹਨ।

ਸੰਗੀਤ ਪ੍ਰੇਮੀ ਆਪਣੇ ਮਨ ਨੂੰ ਅਰਾਮ ਦੇਣ ਲਈ ਸੰਗੀਤ ਦਾ ਸਹਾਰਾ ਲੈਂਦੇ ਹਨ। ਉਹ ਸੰਗੀਤ ਸੁਣਦੇ ਹਨ ਜਾਂ ਆਪਣੀਆਂ ਸੰਗੀਤ ਧੁੰਨਾ  ਤਿਆਰ ਕਰਦੇ ਹਨ।ਸੰਗੀਤ ਮਨੋਰੰਜਨ ਦਾ ਵਧੀਆ ਸਾਧਨ ਹੈ।

ਡਰਾਇੰਗ ਕਰਨਾ ਜਾਂ ਚਿੱਤਰ ਬਣਾਉਣਾ ਹੋਵੇ ਮਨੋਰੰਜਨ ਦੇ ਕਈ ਢੰਗਾਂ ਵਿਚੋਂ ਇਕ ਹੈ। ਕਈ ਲੋਕ ਆਪਣੇ ਦਿਮਾਗ ਨੂੰ ਤਾਜ਼ਗੀ ਦੇਣ ਲਈ ਆਪਣੇ ਹੱਥੀਂ ਚਿੱਤਰ ਬਣਾਉਂਦੇ ਹਨ।

ਫੋਟੋਗ੍ਰਾਫੀ ਵੀ ਇੱਕ ਮਨੋਰੰਜਨ ਅਤੇ ਸ਼ੌਕ ਹੈ। ਕਈ ਲੋਕ ਦਿਮਾਗ ਨੂੰ ਤਾਜ਼ਗੀ ਦੇਣ ਅਤੇ ਅੱਖਾਂ ਨੂੰ ਆਰਾਮ ਦੇਣ ਲਈ ਕੈਮਰੇ ਰਾਹੀਂ ਮਨ ਭਾਉਂਦੀਆਂ ਚੀਜ਼ਾਂ ਦੀਆਂ ਤਸਵੀਰਾਂ ਖਿੱਚਦੇ ਹਨ। 

ਤੀਰਥ ਯਾਤਰਾ ਜਾਂ ਧਾਰਮਿਕ ਸਥਾਨਾਂ ਉੱਤੇ ਜਾਣਾ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ। ਪਰ ਇਸ ਨੂੰ ਆਮ ਕਰਕੇ ਜ਼ਿਆਦਾ ਉਮਰ ਵਾਲੇ ਇਨਸਾਨਾਂ ਵੱਲੋਂ ਅਪਣਾਇਆ ਜਾਂਦਾ ਹੈ।  ਧਾਰਮਿਕ ਸਥਾਨਾਂ  ਉੱਤੇ ਜਾਕੇ ਵੀ ਮਨ  ਸ਼ਾਂਤ ਕਰਦਾ ਹੈ।

ਲਿਖਣਾ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ। ਕਈ ਲੋਕ ਪੂਰੇ ਦਿਨ ਦਾ ਨਿੱਤ-ਨੇਮ ਡਾਇਰੀ ਵਿਚ ਲਿਖ ਕੇ ਮਨੋਰੰਜਨ ਕਰਦੇ ਹਨ‌। ਕਈ ਲੋਕ ਥਕਾਵਟ ਦੂਰ ਕਰਨ ਲਈ ਕਥਾ, ਕਹਾਣੀਆਂ, ਕਵਿਤਾਵਾਂ ਲਿਖਦੇ ਹਨ।

ਜਿਮਨਾਸਟਿਕ ਵੀ ਮਨੋਰੰਜਨ ਦਾ ਵਧੀਆ ਸਾਧਨ ਹੈ। ਕਈ ਲੋਕ ਥਕਾਵਟ ਦੂਰ ਕਰਨ ਲਈ ਜਿਮਨਾਸਟਿਕ ਦੇਖਣਾ ਅਤੇ ਕਰਨਾ ਪਸੰਦ ਕਰਦੇ ਹਨ।

ਜਾਨਵਰ ਪਾਲਣਾ ਤੇ ਮਨੋਰੰਜਨ ਦਾ ਇਕ ਵਧੀਆ ਢੰਗ ਹੈ। ਕਈ ਲੋਕ ਆਪਣੇ ਵਿਹਲੇ ਸਮੇਂ ਵਿਚ ਜਾਨਵਰ ਪਾਲਦੇ ਹਨ ਅਤੇ ਮਨੋਰੰਜਨ ਵਜੋਂ ਉਨ੍ਹਾਂ ਦੀ  ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨਾਲ ਖੇਡਦੇ ਹਨ।

ਪੋਦੇ ਲਗਾਉਣਾ ਵੀ ਮਨੋਰੰਜਨ ਦਾ ਇੱਕ ਸਾਧਨ ਹੈ। ਕਈ ਲੋਕ ਆਪਣਾ ਮਨੋਰੰਜਨ ਕਰਨ ਲਈ ਫੁੱਲਾਂ ਫਲਾਂ ਦੇ ਬੂਟੇ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ।

ਦੋਸਤਾਂ ਨਾਲ ਸਮਾਂ ਬਿਤਾਉਣਾ ਜਾਂ ਪਾਰਟੀ ਕਰਨਾ ਵੀ ਮਨੋਰੰਜਨ ਦਾ ਵਧੀਆ ਸਾਧਨ ਹੈ। ਕਿਉਂਕਿ ਹਾਣੀਆਂ ਨਾਲ ਗੱਲਾਂ ਕਰਕੇ ਜਾਂ ਉਨ੍ਹਾਂ ਨੂੰ ਮਿਲ ਕੇ ਦਿਮਾਗ ਵੀ ਤਾਜ਼ਗੀ ਮਹਿਸੂਸ ਕਰਦਾ ਹੈ।

ਪਰਿਵਾਰ ਨਾਲ ਬੈਠਣਾ ਵੀ ਮਨੋਰੰਜਨ ਦਾ ਇਕ ਵਧੀਆ ਸਾਧਨ ਹੈ। ਕਈ ਲੋਕ ਦਿਨ ਦੀ ਥਕਾਵਟ ਦੂਰ ਕਰਨ ਲਈ ਰਾਤ ਦੇ ਸਮੇਂ ਆਪਣੇ ਪਰਿਵਾਰ ਵਾਲਿਆਂ ਨਾਲ ਗੱਲਾਂ ਕਰਨ ਵਿੱਚ ਤਾਜ਼ਗੀ ਮਹਿਸੂਸ ਕਰਦੇ ਹਨ।

ਮਨੋਰੰਜਨ ਦੇ ਕੁਝ ਫਾਇਦੇ ਹੇਠ ਲਿਖੇ ਅਨੁਸਾਰ ਹਨ:-

ਮਨੋਰੰਜਨ ਨਾਲ ਦਮਾਗ ਨੂੰ ਸ਼ਾਂਤੀ ਮਿਲਦੀ ਹੈ।

ਮਨੋਰੰਜਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।

ਵਿਹਲੇ ਸਮੇਂ ਦੀ ਯੋਗ ਵਰਤੋਂ ਮਨੋਰੰਜਨ ਰਾਹੀਂ ਕੀਤੀ ਜਾਂਦੀ ਹੈ।

ਮਨੋਰੰਜਨ, ਦਿਮਾਗੀ ਬਿਮਾਰੀਆਂ ਅਤੇ ਟੈਨਸ਼ਨਾਂ ਨੂੰ ਦੂਰ ਰੱਖਦਾ ਹੈ।

ਮਨੁੱਖ ਅੰਦਰ ਚੰਗੀਆਂ ਆਦਤਾਂ ਦਾ ਵਿਕਾਸ ਮਨੋਰੰਜਨ  ਰਾਹੀਂ  ਹੁੰਦਾ ਹੈ।

ਜਿਹੜੇ ਢੰਗ ਅਸੀਂ ਮਨੋਰੰਜਨ ਦੇ ਤੌਰ ਤੇ ਅਪਣਾਉਂਦੇ ਹਾਂ ਕਈ ਵਾਰ ਓਹੀ ਢੰਗ ਭਵਿੱਖ ਵਿਚ ਸਫਲਤਾ ਦਾ ਕਾਰਨ ਬਣਦੇ ਹਨ।

ਮਨੋਰੰਜਨ ਰਾਹੀਂ ਮਨੁੱਖ ਖੁਸ਼ ਰਹਿੰਦਾ ਹੈ।

ਅਸੀਂ ਮਨੋਰੰਜਨ ਰਾਹੀਂ ਹੀ ਆਪਣੇ ਆਪ ਨੂੰ ਜਾਣਦੇ ਹਾਂ।

ਮਨੋਰੰਜਨ, ਗਿਆਨ ਦਾ ਸਾਧਨ ਹੁੰਦਾ ਹੈ।

ਮਨੋਰੰਜਨ ਰਾਹੀਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਦੇ ਨੇੜੇ ਰਹਿੰਦੇ ਹਾਂ।

ਮਨੋਰੰਜਨ ਦੇ ਕਈ ਸਾਧਨ ਸਾਨੂੰ ਦੁਨੀਆਂ ਬਾਰੇ ਜਾਣਕਾਰੀ ਦਿੰਦੇ ਹਨ।

ਮਨੋਰੰਜਨ ਦੇ ਕਈ ਸਾਧਨ ਨਵੀਆਂ ਖੋਜਾਂ ਦਾ ਕਾਰਨ ਬਣਦੇ ਹਨ।




















Comments

Popular posts from this blog

ਲੇਖ Social Media in Punjabi in paragraph 2021

Essay on Punjabi song in Punjabi and English 2024

ਲੇਖ discipline in Punjabi and English 2025